ਸਰਦੀਆਂ ‘ਚ ਬਾਜਰੇ ਦੀ ਰੋਟੀ ਖਾਣ ਦੇ ਹਨ ਬਹੁਤ ਫਾਇਦੇ

By  Shaminder January 31st 2022 04:37 PM

ਬਾਜਰੇ ਦੀ ਰੋਟੀ (millet bread) ਖਾਣ ‘ਚ ਸੁਆਦ ਹੁੰਦੀ ਹੈ ਅਤੇ ਸਰਦੀਆਂ (Winter) ‘ਚ ਤਾਂ ਇਹ ਹੋਰ ਵੀ ਲਾਹੇਵੰਦ ਮੰਨੀ ਜਾਂਦੀ ਹੈ । ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ।ਬਾਜਰੇ ‘ਚ ਅਜਿਹੇ ਕਈ ਤੱਤ ਹੁੰਦੇ ਹਨ ਜੋ ਸਰੀਰ ਦੇ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ । ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਜਾਂ ਫਿਰ ਕਿਸੇ ਕਾਰਨ ਉਹ ਰੋਟੀ ਪਚਾ ਨਹੀਂ ਪਾਉਂਦੇ ਉਨ੍ਹਾਂ ਨੂੰ ਆਪਣੀ ਡਾਈਟ ‘ਚ ਬਾਜਰੇ ਦੀ ਖਿਚੜੀ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ।ਅਜਿਹੇ ਲੋਕ ਬਾਜਰੇ ਦੀ ਖਿਚੜੀ ਜਾਂ ਰੋਟੀ ਖਾ ਸਕਦੇ ਹਨ ਇਸ ਨਾਲ ਐਸਿਡ ਬਿਹਤਰ ਤਰੀਕੇ ਨਾਲ ਸਰੀਰ ਵਿਚ ਪਚਦਾ ਹੈ।

Bajra , image From google

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਦੀਪਿਕਾ ਪਾਦੂਕੋਣ ਲਈ ਗਾਇਆ ਰੋਮਾਂਟਿਕ ਗੀਤ, ਵੀਡੀਓ ਹੋ ਰਿਹਾ ਵਾਇਰਲ

ਬਾਜਰੇ ਦੀ ਰੋਟੀ ਜਾਂ ਖਿਚੜੀ ਦੀ ਵਰਤੋਂ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।ਬਾਜਰੇ ‘ਚ ਆਇਰਨ ਅਤੇ ਤਾਕਤ ਦੇ ਸ੍ਰੋਤ ਮੌਜੂਦ ਹੁੰਦੇ ਹਨ। ਇਸ ਨਾਲ ਖੂਨ ਵੀ ਖੂਬ ਬਣਦਾ ਹੈ। ਇਸ ਨਾਲ ਐਨੀਮੀਆ ਵਰਗੀ ਬਿਮਾਰੀ ਤੋਂ ਬਚਾਅ ਵੀ ਹੋ ਸਕਦਾ ਹੈ। ਬਾਜਰਾ ਵਜ਼ਨ ਘਟਾਉਣ ‘ਚ ਬਹੁਤ ਸਹਾਈ ਹੁੰਦਾ ਹੈ।

bajra roti,,

ਇਸਦੇ ਨਾਲ ਹੀ ਸਰੀਰ ਨੂੰ ਇੰਸੁਲਿਨ ਦੀ ਸਹੀ ਵਰਤੋਂ ‘ਚ ਮਦਦ ਮਿਲਦੀ ਹੈ। ਇਸ ਨਾਲ ਸ਼ੂਗਰ ਦਾ ਲੈਵਲ ਵੀ ਸਹੀ ਰਹਿੰਦਾ ਹੈ। ਬਾਜਰੇ ‘ਚ ਐਮੀਨੋ ਐਸਿਡ ਹੁੰਦਾ ਹੈ ਜੋ ਕਿ ਬਹੁਤ ਹੀ ਆਸਾਨੀ ਦੇ ਨਾਲ ਪਚ ਜਾਂਦਾ ਹੈ ।ਬਾਜਰੇ ‘ਚ ਮੌਜੂਦ ਹੋਰ ਪ੍ਰੋਟੀਨ ਅਤੇ ਵਿਟਾਮਿਨ ਵਾਲਾਂ ਅਤੇ ਸਕਿਨ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ ।ਸਰਦੀਆਂ ‘ਚ ਬਾਜਰੇ ਦੀ ਰੋਟੀ ਸਰੋਂ ਦੇ ਸਾਗ ਅਤੇ ਮੇਥੀ ਦੇ ਨਾਲ ਖਾਣ ਨਾਲ ਹੋਰ ਵੀ ਫਾਇਦੇ ਮਿਲਦੇ ਹਨ ।

 

Related Post