ਮੂੰਗਫਲੀ ਖਾਣ ਦੇ ਹਨ ਕਈ ਫਾਇਦੇ, ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਪ੍ਰੋਟੀਨ

By  Shaminder January 9th 2021 06:23 PM

ਮੂੰਗਫਲੀ ਮਹਾਤੜਾਂ ਦਾ ਸਰਦੀਆਂ ਦਾ ਮੇਵਾ ਮੰਨੀ ਜਾਂਦੀ ਹੈ । ਇਸ ਨੂੰ ਖਾਣ ਦੇ ਕਈ ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਮੂੰਗਫਲੀ ਦੇ ਫਾਇਦੇ ਬਾਰੇ ਦੱਸਾਂਗੇ ।ਮੂੰਗਫਲੀ ‘ਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦੇ ਹਨ ।

peanuts

ਜਿਸ ਨੂੰ ਖਾਣ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ । ਇਸ ਦੇ ਨਾਲ ਹੀ ਹੋਰ ਸਨੈਕਸ ਨਾਲੋਂ ਇਸ ‘ਚ ਕੈਲੋਰੀਜ਼ ਘੱਟ ਹੁੰਦੀ ਹੈ । ਇਸ ਨੂੰ ਖੁਰਾਕ ‘ਚ ਸ਼ਾਮਿਲ ਕਰਕੇ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ ।

ਹੋਰ ਪੜ੍ਹੋ : ਬਦਾਮ ਤੁਹਾਡੀ ਪਹੁੰਚ ਤੋਂ ਬਾਹਰ ਹਨ ਤਾਂ ਭਿੱਜੀ ਹੋਈ ਮੂੰਗਫਲੀ ਖਾਓ, ਇਸ ਮਾਮਲੇ ’ਚ ਬਦਾਮ ਨੂੰ ਦਿੰੰਦੀ ਹੈ ਟੱਕਰ

ਸੰਤੁਲਤ ਭੋਜਨ ਖਾਣ ਲਈ ਤੁਸੀਂ ਕੁਝ ਸਿਹਤਮੰਦ ਕਾਰਬੋਹਾਈਡਰੇਟਸ ਨਾਲ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹੋ। ਉਦਾਹਰਣ ਦੇ ਲਈ, ਤੁਸੀਂ ਇੱਕ ਮੁੱਠੀ ਭਰ ਮੂੰਗਫਲੀ ਦੇ ਨਾਲ ਤਾਜ਼ੇ ਸੇਬ ਖਾ ਸਕਦੇ ਹੋ ਜਾਂ ਥੋੜ੍ਹੀ ਜਿਹੀ ਮੂੰਗਫਲੀ ਦੇ ਮੱਖਣ ਦੀ ਵਰਤੋਂ ਰੋਟੀ ਤੇ ਲਪੇਟ ਸਕਦੇ ਹੋ।

pea nut

ਕਾਰਬੋਹਾਈਡਰੇਟ ਤੁਹਾਨੂੰ ਊਰਜਾ ਦੇਵੇਗਾ, ਜਦਕਿ ਮੂੰਗਫਲੀ ਤੋਂ ਪ੍ਰੋਟੀਨ ਅਤੇ ਫਾਈਬਰ ਪਾਚਨ ਨੂੰ ਹੌਲੀ ਕਰ ਸਕਦੇ ਹਨ ਅਤੇ ਤੁਹਾਨੂੰ ਲੰਬੇ ਸਮੇਂ ਲਈ ਭਰਪੂਰ ਰੱਖ ਸਕਦੇ ਹਨ।

Related Post