ਆਲੂ ਬੁਖਾਰਾ ਖਾਣ ਦੇ ਹਨ ਕਈ ਫਾਇਦੇ, ਡਾਈਟ ‘ਚ ਜ਼ਰੂਰ ਕਰੋ ਸ਼ਾਮਿਲ

By  Shaminder June 9th 2021 05:04 PM

ਹਰ ਫਲ ਦਾ ਆਪਣਾ ਮਹੱਤਵ ਹੁੰਦਾ ਹੈ । ਤੁਸੀਂ ਆਪਣੀ ਖੁਰਾਕ ‘ਚ ਫਲ ਸ਼ਾਮਿਲ ਕਰਕੇ ਲੋੜੀਂਦੇ ਵਿਟਾਮਿਨਸ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਆਲੂ ਬੁਖਾਰੇ ਦੇ ਫਾਇਦੇ ਬਾਰੇ ਦੱਸਾਂਗੇ । ਆਲੂ ਬੁਖਾਰਾ ‘ਚ ਵਿਟਾਮਿਨ- ਕੇ ਅਤੇ ਵਿਟਾਮਿਨ ਬੀ  ਪਾਇਆ ਜਾਂਦਾ ਹੈ । ਜੋ ਕਿ ਅੱਖਾਂ ਅਤੇ ਸਕਿਨ ਦੇ ਲਈ ਵਧੀਆ ਮੰਨਿਆ ਜਾਂਦਾ ਹੈ ।

potato-fever

ਹੋਰ ਪੜ੍ਹੋ : ਕੰਗਨਾ ਰਣੌਤ ਨੇ ਨਹੀਂ ਭਰਿਆ ਆਪਣਾ ਟੈਕਸ, ਦੱਸੀ ਟੈਕਸ ਨਾ ਭਰਨ ਦੀ ਵਜ੍ਹਾ 

weight

ਇਸ ਲਈ ਆਲੂ ਬੁਖਾਰਾ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਤੁਸੀਂ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹੋ । ਮੋਟਾਪਾ ਅੱਜ ਕੱਲ੍ਹ ਹਰ ਕਿਸੇ ਦੇ ਲਈ ਗੰਭੀਰ ਸਮੱਸਿਆ ਚੋਂ ਇਕ ਹੈ ।ਆਲੂ ਬੁਖਾਰੇ ‘ਚ ਕੈਲੋਰੀ ਬਹੁਤ ਹੀ ਘੱਟ ਪਾਈ ਜਾਂਦੀ ਹੈ ਅਤੇ ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਇਸ ਨੂੰ ਸ਼ਾਮਿਲ ਕਰ ਸਕਦੇ ਹੋ ।

 

Eyes health

ਆਲੂ ਬੁਖਾਰਾ ਹੀ ਨਹੀਂ ਇਸ ਦੇ ਛਿਲਕੇ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹਨ । ਇਸ ਦੇ ਸੇਵਨ ਨਾਲ ਬ੍ਰੈਸਟ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਸੈੱਲਸ ਘਟਾਉਣ ‘ਚ ਮਦਦ ਕਰ ਸਕਦੇ ਹੋ ।

 

Related Post