Sweet Corn ਖਾਣ ਦੇ ਹਨ ਕਈ ਫਾਇਦੇ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ

By  Rupinder Kaler May 14th 2021 04:35 PM

ਮੱਕੀ ‘ਚ ਵਿਟਾਮਿਨ ਏ, ਬੀ, ਈ, ਫਾਈਬਰ, ਪੋਟਾਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦਾ ਸੇਵਨ ਭਾਰ ਘਟਾਉਣ ਅਤੇ ਕੈਂਸਰ ਤੋਂ ਬਚਾਅ ‘ਚ ਮਦਦ ਕਰਦਾ ਹੈ। ਮੱਕੀ ‘ਚ ਜ਼ਿਆਦਾ ਫਾਈਬਰ ਹੁੰਦਾ ਹੈ। ਇਹ ਸਰੀਰ ‘ਚ ਖ਼ਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਇਸ ਤਰ੍ਹਾਂ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

corn

ਹੋਰ ਪੜ੍ਹੋ :

ਅੱਜ ਹੈ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਦਾ ਬਰਥਡੇਅ, ਪੰਜਾਬੀ ਫ਼ਿਲਮਾਂ ‘ਚ ਵੀ ਬਿਖੇਰ ਚੁੱਕੀ ਹੈ ਅਦਾਕਾਰੀ ਦੇ ਜਲਵੇ

corn

ਵਿਟਾਮਿਨ ਨਾਲ ਭਰਪੂਰ ਕੋਰਨ ਸਰੀਰ ‘ਚ ਨਵੇਂ ਸੈੱਲ ਪੈਦਾ ਕਰਦਾ ਹੈ। ਅਜਿਹੇ ‘ਚ, ਸ਼ੂਗਰ ਕੰਟਰੋਲ ਰਹਿਣ ਦੇ ਨਾਲ ਇਸ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਫਲੈਵੋਨਾਈਡਜ਼ ਗੁਣ ਕੈਂਸਰ ਸੈੱਲਾਂ ਨੂੰ ਸਰੀਰ ‘ਚ ਵੱਧਣ ਤੋਂ ਰੋਕਦੇ ਹਨ। ਅਜਿਹੇ ‘ਚ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਸਵੀਟ ਕੋਰਨ ਖਾਣ ‘ਚ ਸਵਾਦ ਹੋਣ ਤੋਂ ਬਾਅਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

corn

ਫਾਈਬਰ ਦਾ ਮੁੱਖ ਸਰੋਤ ਹੋਣ ਨਾਲ ਇਹ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ। ਸਵੀਟ ਕੋਰਨ ‘ਚ ਵਿਟਾਮਿਨ ਏ, ਈ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਅੱਖਾਂ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਨਾਲ ਇਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ।

Related Post