ਮੱਕੀ ‘ਚ ਹਨ ਕਈ ਪੋਸ਼ਕ ਤੱਤ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

By  Rupinder Kaler January 28th 2021 07:05 PM -- Updated: January 28th 2021 07:37 PM

ਮੱਕੀ ‘ਚ ਕਈ ਪੋਸ਼ਕ ਤੱਤ ਹੁੰਦੇ ਹਨ । ਮੱਕੀ ਤੋਂ ਬਣੀਆਂ ਕਈ ਚੀਜ਼ਾਂ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦੀਆਂ ।ਸਰਦੀਆਂ ‘ਚ ਇਸੇ ਕਰਕੇ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਮੱਕੀ ਦੇ ਫਾਇਦੇ ਬਾਰੇ ਦੱਸਾਂਗੇ । ਸਵੀਟ ਕੌਰਨ ਨੂੰ ਵੀ ਲੋਕ ਬੜੇ ਹੀ ਸ਼ੌਂਕ ਦੇ ਨਾਲ ਖਾਂਦੇ ਹਨ । ਇਹ ਸਿਰਫ ਸਰੀਰ ਨੂੰ ਤੰਦਰੁਸਤ ਹੀ ਨਹੀਂ ਰੱਖਦਾ ਬਲਕਿ ਸਾਡੇ ਮੋਟਾਬਲਿਜ਼ਮ ਨੂੰ ਵੀ ਸਹੀ ਰੱਖਦਾ ਹੈ।

ਹੋਰ ਪੜ੍ਹੋ :

ਪੰਜਾਬੀ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ ‘ਮਿਸ ਪੀਟੀਸੀ ਪੰਜਾਬੀ 2021’

ਗੁਰੂ ਰੰਧਾਵਾ ਦੇ ਨੱਕ ਵਿੱਚੋਂ ਨਿਕਲਿਆ ਖੂਨ, ਪ੍ਰਸ਼ੰਸਕਾਂ ਨੂੰ ਹੋਈ ਚਿੰਤਾ

corn

ਸਵੀਟ ਕਾਰਨ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਫ਼ਾਈਬਰ ਅਤੇ ਐਂਟੀ ਆਕਸੀਡੇਂਟਜ਼ ਜਿਵੇਂ ਪੌਸ਼ਕ ਤੱਤ ਮੌਜੂਦ ਹੁੰਦੇ ਹਨ। ਸਵੀਟ ਕਾਰਨ ਨੂੰ ਪਕਾਉਣ ਤੋਂ ਬਾਅਦ ਇਸ ਵਿਚ ੫੦ ਫ਼ੀ ਸਦੀ ਐਂਟੀ ਆਕਸੀਡੇਂਟਜ਼ ਦਾ ਵਾਧਾ ਹੋ ਜਾਂਦਾ ਹੈ।

corn

ਸਵੀਟ ਕਾਰਨ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਵਿਚ ਵਿਟਾਮਿਨ ਬੀ੧੨ ਆਇਰਨ ਅਤੇ ਫ਼ੋਲਿਕ ਐਸਿਡ ਦੀ ਭਰਪੂਰ ਮਾਤਰਾ ਮਿਲਦੀ ਹੈ, ਜੋ ਸਰੀਰ ਦੀ ਖ਼ੂਨ ਦੀ ਕਮੀ ਨੂੰ ਦੂਰ ਕਰਣ ਵਿਚ ਸਹਾਇਕ ਹੁੰਦੀ ਹੈ।

ਇਸ ਤੋਂ ਇਲਾਵਾ ਇਸ ਵਿਚ ਆਇਰਨ ਦੀ ਵੀ ਭਰਪੂਰ ਮਾਤਰਾ ਮਿਲਦੀ ਹੈ ਜੋ ਨਵੇਂ ਖ਼ੂਨ ਸੈੱਲ ਦੀ ਉਸਾਰੀ ਕਰਨ ਵਿਚ ਮਦਦ ਕਰਦੇ ਹਨ ਜਿਸ ਨਾਲ ਸਰੀਰ ਵਿਚ ਖ਼ੂਨ ਦੀ ਕਮੀ ਨਹੀਂ ਹੁੰਦੀ।

Related Post