ਗਰਮੀ ਦੇ ਮੌਸਮ ਵਿੱਚ ਸੱਤੂ ਪੀਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Rupinder Kaler March 4th 2021 04:57 PM

ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਅਜਿਹੇ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ । ਸੱਤੂ ਗਰਮੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਠੰਡਾ ਬਣਾਈ ਰੱਖਦਾ ਹੈ ਅਤੇ ਲੂ ਤੋਂ ਬਚਾਈ ਰੱਖਦਾ ਹੈ। ਸੱਤੂ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਪੇਟ ਲਈ ਬਹੁਤ ਜਿਆਦਾ ਫਾਇਦੇਮੰਦ ਹਨ।

ਹੋਰ ਪੜ੍ਹੋ :

ਸੋਨੂੰ ਸੂਦ ਹੁਣ ਇੱਕ ਹੋਰ ਨੇਕ ਕੰਮ ਕਰਨ ਜਾ ਰਹੇ ਹਨ, ਸੁਣ ਕੇ ਹਰ ਕੋਈ ਕਰੇਗਾ ਮਾਣ

ਹਰ ਰੋਜ ਸਵੇਰੇ ਦੇ ਨਾਸ਼ਤੇ ਵਿੱਚ ਛੋਲਿਆਂ ਦੇ ਸੱਤੂ ਦਾ ਸ਼ਰਬਤ ਪੀਣ ਨਾਲ ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ, ਕਿਉਂਕਿ ਸੱਤੂ ਵਿੱਚ ਬਹੁਤ ਸਾਰੇ ਅਜਿਹੇ ਫਾਈਬਰਸ ਮੌਜੂਦ ਹੁੰਦੇ ਹਨ ਜੋ ਪੇਟ ਦੀ ਗਰਮੀ ਨੂੰ ਦੂਰ ਕਰਦੇ ਹਨ। ਜੇਕਰ ਤੁਹਾਨੂੰ ਮੂੰਹ ਵਿੱਚ ਛਾਲਿਆਂ ਦੀ ਵੀ ਸਮੱਸਿਆ ਹੈ ਤਾਂ ਇਸ ਸ਼ਰਬਤ ਨਾਲ ਉਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਛੋਲਿਆਂ ਦਾ ਸੱਤੂ ਆਇਰਨ ਨਾਲ ਭਰਪੂਰ ਹੁੰਦਾ ਹੈ। ਜਿਸਨੂੰ ਪੀਣ ਨਾਲ ਸਰੀਰ ਵਿਚਲੇ ਘੱਟ ਖੂਨ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸੱਤੂ ਦਾ ਇਹ ਸ਼ਰਬਤ ਔਰਤਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੈ, ਇਸ ਲਈ ਔਰਤਾਂ ਨੂੰ ਇਸਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।

ਛੋਲਿਆਂ ਦੇ ਸੱਤੂ ਨਾਲ ਵਧਿਆ ਹੋਇਆ ਭਾਰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਇਸ ਵਿਚ ਬਹੁਤ ਸਾਰੇ ਫਾਈਬਰ ਹੋਣ ਨਾਲ ਇਹ ਸਾਡੇ ਪੇਟ ਨੂੰ ਜਿਆਦਾ ਸਮੇ ਲਈ ਭਰਿਆ ਹੋਇਆ ਰੱਖਦਾ ਹੈ, ਜਿਸ ਨਾਲ ਕਾਫ਼ੀ ਸਮੇ ਤੱਕ ਭੁੱਖ ਨਹੀਂ ਲੱਗਦੀ।

Related Post