ਸੋਨੂੰ ਸੂਦ ਹੁਣ ਇੱਕ ਹੋਰ ਨੇਕ ਕੰਮ ਕਰਨ ਜਾ ਰਹੇ ਹਨ, ਸੁਣ ਕੇ ਹਰ ਕੋਈ ਕਰੇਗਾ ਮਾਣ

written by Rupinder Kaler | March 04, 2021

ਸੋਨੂੰ ਸੂਦ ਦੇ ਨੇਕ ਕੰਮਾਂ ਦਾ ਕਾਰਵਾਂ ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਕੋਰੋਨਾ ਕਾਲ ਤੋਂ ਹੀ ਸੋਨੂੰ ਸੂਦ ਲੋਕਾਂ ਦੀ ਮਦਦ ਕਰ ਰਹੇ ਹਨ । ਉਹ ਤਕਰੀਬਨ ਇੱਕ ਸਾਲ ਤੋਂ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ ।ਇਸ ਸਭ ਦੇ ਚਲਦੇ ਸੋਨੂੰ ਇੱਕ ਹੋਰ ਪਹਿਲ ਕਰਨ ਜਾ ਰਹੇ ਹਨ । ਉਹ ਛੇਤੀ ਹੀ ‘ਸੋਨੂੰ ਫਾਰ ਯੂ’ ਨਾਮ ਨਾਲ ਇੱਕ ‘ਬਲੱਡ ਬੈਂਕ ਐਪ’ ਸ਼ੁਰੂ ਕਰਨ ਜਾ ਰਹੇ ਹਨ ।

ਹੋਰ ਪੜ੍ਹੋ :

ਚਾਚਾ ਰੌਣਕੀ ਰਾਮ ਦੀ ਤਸਵੀਰ ਸਾਂਝੀ ਕਰਕੇ ਗੁਰਪ੍ਰੀਤ ਘੁੱਗੀ ਨੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ

image from sonu_sood's Instagram

ਇਸ ਐਪ ਦੇ ਜਰੀਏ ਬਲੱਡ ਬੈਂਕ ਚਲਾਇਆ ਜਾਵੇਗਾ । ਇਸ ਦਾ ਮਕਸਦ ਖੁਨਦਾਨ ਕਰਨ ਵਾਲੇ ਲੋਕਾਂ ਨੂੰ ਉਹਨਾਂ ਲੋਕਾਂ ਨਾਲ ਜੋੜਨਾ ਹੋਵੇਗਾ ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ । ਇਸ ਸਭ ਨੂੰ ਲੈ ਕੇ ਸੋਨੂੰ ਸੂਦਾ ਦਾ ਕਹਿਣਾ ਹੈ ‘ਖੂਨਦਾਨ ਕਰਨ ਦੀ ਪ੍ਰਕਿਰਿਆ ਬਹੁਤ ਹੀ ਜਲਿਟ ਹੈ ।

image from sonu_sood's Instagram

ਕਿਸੇ ਵਿਸ਼ੇਸ਼ ਬਲੱਡ ਗਰੁੱਪ ਦੇ ਖੂਨ ਨੂੰ ਲੱਭਣ ਬਲੱਡ ਬੈਂਕ ਵਿੱਚ ਜਾਣਾ ਬਹੁਤ ਹੀ ਜਲਿਟ ਕੰਮ ਹੈ । ਇਸੇ ਕਰਕੇ ਸਾਡੇ ਦੇਸ਼ ਵਿੱਚ ਹਰ ਸਾਲ 12 ਹਜ਼ਾਰ ਮਰੀਜ਼ਾਂ ਦੀ ਮੌਤ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਸਮੇਂ ਤੇ ਖੂਨ ਨਹੀਂ ਮਿਲਦਾ । ਇਸ ਐਪ ਨੂੰ ਸ਼ੁਰੂ ਕਰਨ ਦਾ ਮਕਸਦ ਹੀ ਇਹ ਹੈ ਕਿ 20 ਮਿੰਟਾਂ ਵਿੱਚ ਕਿਸੇ ਦੀ ਵੀ ਜਾਨ ਬਚਾਈ ਜਾ ਸਕੇ’ ।

 

View this post on Instagram

 

A post shared by Sonu Sood (@sonu_sood)

You may also like