ਸਰਦੀਆਂ ‘ਚ ਬੁੱਲ ਫਟਣ ਦੇ ਇਹ ਹੋ ਸਕਦੇ ਹਨ ਕਾਰਨ

By  Shaminder October 29th 2020 05:03 PM

ਸਰਦੀਆਂ ‘ਚ ਚਮੜੀ ਖੁਸ਼ਕ ਹੋਣ ਦੀ ਸਮੱਸਿਆ ਆਮ ਵੇਖਣ ਨੂੰ ਮਿਲ ਜਾਂਦੀ ਹੈ । ਇਸ ਸਮੱਸਿਆ ਨਾਲ ਲੱਗਪੱਗ ਅਸੀਂ ਸਾਰੇ ਹੀ ਜੂਝਦੇ ਹਾਂ । ਪਰ ਬੁੱਲਾਂ ਦਾ ਫਟਣਾ ਵੀ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਹਰ ਕੋਈ ਜੂਝਦਾ ਹੈ । ਕਈ ਵਾਰ ਅਸੀਂ ਸਮਝਦੇ ਹਾਂ ਕਿ ਖੁਸ਼ਕ ਹਵਾ ਦੇ ਕਾਰਨ ਬੁੱਲ ਫਟਦੇ ਹਨ ।

crack lips crack lips

ਪਰ ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ । ਪਰ ਕਈ ਵਾਰ ਸਾਡੀਆਂ ਆਪਣੀਆਂ ਆਦਤਾਂ ਕਾਰਨ ਇਸ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ।

ਹੋਰ ਪੜ੍ਹੋ : ਕੀ ਤੁਸੀਂ ਵੀ ਸਰਦੀਆਂ ‘ਚ ਹੋਣ ਵਾਲੀ ਖੁਸ਼ਕੀ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਟਿਪਸ

lips lips

 ਬੁੱਲ੍ਹਾਂ 'ਤੇ ਵਾਰ ਵਾਰ ਜੀਭ ਲਾਉਣੀ: ਕੁਝ ਲੋਕਾਂ ਦੀ ਆਦਤ ਹੈ ਕਿ ਬੁੱਲ੍ਹਾਂ 'ਤੇ ਵਾਰ ਵਾਰ ਜੀਭ ਲਾਉਂਦੇ ਹਨ, ਤਾਂ ਜੋ ਬੁੱਲ੍ਹਾਂ 'ਤੇ ਨਮੀ ਰਹੇ ਪਰ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਬੁੱਲ੍ਹਾਂ 'ਤੇ ਮੂੰਹ ਦੀ ਰੈਸਿਨ ਲਾਉਣ ਨਾਲ ਬੁੱਲ੍ਹ ਨਮੀ ਨਾਲੋਂ ਜ਼ਿਆਦਾ ਖੁਸ਼ਕ ਹੋ ਜਾਂਦੇ ਹਨ।

dry lips dry lips

ਡੀਹਾਈਡ੍ਰੇਸਨ: ਡੀਹਾਈਡ੍ਰੇਸਨ ਵੀ ਫਟੇ ਬੁੱਲ੍ਹ ਦਾ ਕਾਰਨ ਹੋ ਸਕਦਾ ਹੈ। ਪਾਣੀ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਪਰ ਕੁਝ ਲੋਕ ਘੱਟ ਪਾਣੀ ਪੀਂਦੇ ਹਨ। ਸਰੀਰ ਵਿੱਚ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਦਿਨ ਭਰ ਥੋੜ੍ਹਾ ਜਿਹਾ ਪਾਣੀ ਪੀਣਾ ਮਹੱਤਵਪੂਰਨ ਹੈ।

 ਬਹੁਤ ਜ਼ਿਆਦਾ ਖੱਟੀਆਂ ਚੀਜ਼ਾਂ ਖਾਣ ਦੇ ਕਾਰਨ: ਕੁਝ ਲੋਕ ਖੱਟੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਸਿਟਰਿਕ ਐਸਿਡ ਦੇ ਨਾਲ ਫਲਾਂ ਦਾ ਜ਼ਿਆਦਾ ਸੇਵਨ ਮੂੰਹ ਵਿੱਚ ਖੁਸ਼ਕੀ ਤੇ ਬੁੱਲ੍ਹਾਂ ਦੇ ਫਟਣ ਦਾ ਕਾਰਨ ਵੀ ਬਣ ਸਕਦਾ ਹੈ।

Related Post