ਸਰਦੀਆਂ ਦੇ ਮੌਸਮ ‘ਚ ਠੰਡ ਤੋਂ ਬਚਾਉਂਦੀਆਂ ਹਨ ਇਹ ਚੀਜ਼ਾਂ

By  Shaminder November 5th 2020 05:28 PM

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਆਪਣੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਅਸੀਂ ਗਰਮ ਕੱਪੜਿਆਂ ਦਾ ਸਹਾਰਾ ਲੈਂਦੇ ਹਾਂ। ਪਰ ਅੰਦਰੂਨੀ ਗਰਮਾਹਟ ਵਾਸਤੇ ਵੀ ਕਈ ਖਾਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ । ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ । ਜੋ ਸਰਦੀਆਂ ‘ਚ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦੀਆਂ ਹਨ ।

ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ।

sweet Potato

ਬਾਹਰਲੀ ਠੰਢ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਗਰਮ ਕੱਪੜੇ ਪਾਉਂਦੇ ਹਾਂ, ਪਰ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਅੰਦਰੂਨੀ ਤੌਰ 'ਤੇ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗਰਮੀ ਦੇ ਮੁਕਾਬਲੇ ਸਰਦੀਆਂ ਵਿੱਚ ਭੋਜਨ ਪਚਾਉਣ ਵਿੱਚ ਵਧੇਰੇ ਸਮਰੱਥ ਹੈ।

ਹੋਰ ਪੜ੍ਹੋ : ਸਰਦੀਆਂ ‘ਚ ਬੁੱਲ ਫਟਣ ਦੇ ਇਹ ਹੋ ਸਕਦੇ ਹਨ ਕਾਰਨ

Green-Vegetables

ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਠੰਢ ਦੇ ਮੌਸਮ ਵਿੱਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਜੜ੍ਹ ਵਾਲੀਆਂ ਸਬਜ਼ੀਆਂ: ਸਰਦੀਆਂ ਦਾ ਮੌਸਮ ਜੜ ਵਾਲੀਆਂ ਸਬਜ਼ੀਆਂ ਲਈ ਜਾਣਿਆ ਜਾਂਦਾ ਹੈ। ਇਸ ਮੌਸਮ ਵਿੱਚ ਗਾਜਰ, ਸ਼ਲਗਮ, ਸ਼ਕਰਕੰਦ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਤੇ ਗਰਮੀ ਮਿਲਦੀ ਹੈ।

dry fruits

ਡ੍ਰਾਈਫਰੂਟਸ: ਡ੍ਰਾਈਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ ਤੇ ਨਾਰੀਅਲ ਤੇ ਤੇਲ ਬੀਜ ਜਿਵੇਂ ਕੱਦੂ ਦੇ ਬੀਜ ਤੇ ਤੇਲ ਦੇ ਬੀਜ ਮੈਗਨੀਸ਼ੀਅਮ ਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਊਰਜਾ ਦੇ ਬਹੁਤ ਚੰਗੇ ਸ੍ਰੋਤ ਹਨ, ਜਿਸ ਦੀ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਵੀ ਲੋੜ ਹੈ।

ਹਰੀਆਂ ਸਬਜ਼ੀਆਂ: ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ ਏ ਤੇ ਵਿਟਾਮਿਨ ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿੱਚ ਤੇ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

ਖੱਟੇ ਫਲ: ਨਿੰਬੂ, ਆਵਲਾ, ਸੰਤਰੇ ਤੇ ਅੰਗੂਰ ਬਹੁਤ ਰਸੀਲੇ ਤੇ ਮਿੱਠੇ ਫਲ ਸਰਦੀਆਂ ਦੇ ਮੌਸਮ ਵਿਚ ਵਧੇਰੇ ਗੁਣਕਾਰੀ ਹੁੰਦੇ ਹਨ। ਇਸ ਦੇ ਨਾਲ ਹੀ ਮੌਸਮੀ ਫਲ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਖੱਟੇ ਫਲ ਖਾਓ ਤੇ ਇਮਿਊਨਿਟੀ ਵਧਾਓ।

 

Related Post