ਦੀਪਿਕਾ ਪਾਦੁਕੋਣ ਦੀਆਂ ਬਚਪਨ ਦੀਆਂ ਤਸਵੀਰਾਂ ਹਰ ਇੱਕ ਨੂੰ ਆਪਣੇ ਵੱਲ ਖਿਚਦੀਆਂ ਹਨ, ਦੇਖੋ ਹੋਰ ਤਸਵੀਰਾਂ 

By  Rupinder Kaler January 7th 2019 04:46 PM

ਬਾਲੀਵੁੱਡ ਐਕਟਰੈੱਸ ਦੀਪਿਕਾ ਪਾਦੁਕੋਣ ਇੱਕ ਅਜਿਹਾ ਚਿਹਰਾ ਹੈ, ਜਿਸ ਦਾ ਹਰ ਕੋਈ ਕਾਇਲ ਹੈ । ਦੀਪਿਕਾ ਦੀ ਫੈਨ ਫਾਲਵਿੰਗ ਵੀ ਬਹੁਤ ਹੈ । ਦੀਪਿਕਾ ਬਚਪਨ ਤੋਂ ਹੀ ਬਹੁਤ ਹੀ ਕਿਊਟ ਹੈ । ਦੀਪਿਕਾ ਨੇ ਨਵੰਬਰ 2018  ਵਿੱਚ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਹੈ । ਇਟਲੀ ਦੇ ਲੇਕ ਕੋਮੋ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਦੀਪਿਕਾ ਬੈਡਮਿੰਟਨ ਖਿਡਾਰੀ ਬਣਨਾ ਚਾਹੁੰਦੀ ਸੀ । ਪਰ ਬਾਅਦ ਵਿੱਚ ਉਹਨਾਂ ਦੇ ਸਿਰ ਤੇ ਮਾਡਲਿੰਗ ਦਾ ਭੂਤ ਸਵਾਰ ਹੋ ਗਿਆ ।

deepika padukone childhood photos deepika padukone childhood photos

ਕਿੰਗਫਿਸ਼ਰ ਦੇ ਮਾਡਲਿੰਗ ਕੇਲੈਂਡਰ ਨਾਲ ਸਭ ਦੀਆਂ ਨਜ਼ਰਾਂ ਵਿੱਚ ਆਈ ਦੀਪਿਕਾ ਨੇ ਡਾਬਰ, ਕਲੋਜ ਅੱਪ ਵਰਗੇ ਵੱਡੇ ਬਰੈਂਡ ਲਈ ਵਿਗਿਆਪਨ ਕੀਤੇ ਸਨ ।ਦੀਪਿਕਾ ਨੂੰ ਡਾਂਸ ਕਰਨਾ ਵੀ ਬਹੁਤ ਪਸੰਦ ਹੈ ।

deepika padukone childhood photos deepika padukone childhood photos

ਉਸ ਨੇ ਆਪਣੇ ਸਕੂਲ ਟਾਈਮ ਤੋਂ ਹੀ ਭਰਤਨਾਟਯਮ ਸਿੱਖਿਆ ਹੈ । ਇਸ ਤੋਂ ਇਲਾਵਾ ਦੀਪਿਕਾ ਨੂੰ ਖਾਣਾ ਬਨਾਉਣ ਦਾ ਵੀ ਸ਼ੌਂਕ ਹੈ ।  ਉਹ ਚਾਕਲੇਟ ਦੀ ਦੀਵਾਨੀ ਹੈ । ਦੀਪਿਕਾ ਜਦੋਂ 17 ਸਾਲਾਂ ਦੀ ਸੀ ਤਾਂ ਉਸ ਨੇ ਪਹਿਲੀ ਵਾਰ ਰੈਂਪ 'ਤੇ ਕੈਟ ਵਾਕ ਕੀਤਾ ਸੀ ਇਸ ਤੋਂ ਬਾਅਦ ਉਹ ਹੌਲੀ ਹੌਲੀ ਬਿਹਤਰੀਨ ਮਾਡਲ ਬਣ ਗਈ ।

deepika padukone childhood photos deepika padukone childhood photos

ਸਾਲ ੨੦੦੬ ਵਿੱਚ ਦੀਪਿਕਾ ਨੂੰ ਉਹਨਾਂ ਦੇ ਕਰੀਅਰ ਦੀ ਪਹਿਲੀ ਫਿਲਮ ਮਿਲੀ ਸੀ ਜਿਸ ਦਾ ਨਾਂ ਸੀ ਏਸ਼ਵਰੀਆ ।  ਇਹ ਇੱਕ ਕੰਨੜ ਫਿਲਮ ਸੀ ।

deepika padukone childhood photos deepika padukone childhood photos

ਦੀਪਿਕਾ ਨੇ ਓਮ ਸ਼ਾਂਤੀ ਓਮ ਫਿਲਮ ਦੇ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਆਪਣੀ ਪਹਿਲੀ ਹੀ ਫਿਲਮ ਨਾਲ ਦੀਪਿਕਾ ਸਭ ਦੇ ਦਿਲ ਤੇ ਛਾ ਗਈ ਸੀ । ਹੁਣ ਤੱਕ ਉਸ ਦੀਆਂ ਸਾਰੀਆਂ ਫਿਲਮਾਂ ਹਿੱਟ ਰਹੀਆਂ ਹਨ । ਇਸ ਸਭ ਦੇ ਚਲਦੇ ਦੀਪਿਕਾ ਬਾਲੀਵੁੱਡ ਦੀ ਟਾਪ ਐਕਟਰੈੱਸ ਬਣ ਚੁੱਕੀ ਹੈ ।

deepika padukone childhood photos deepika padukone childhood photos

Related Post