ਹਾਰਟ ਅਟੈਕ ਤੋਂ ਪਹਿਲਾਂ ਦਿੱਸਣ ਲੱਗ ਪੈਂਦੇ ਹਨ ਇਹ ਲੱਛਣ

By  Shaminder July 14th 2021 06:03 PM

ਹਾਰਟ ਅਟੈਕ ਦੀ ਸਮੱਸਿਆ ਆਮ ਹੋ ਚੁੱਕੀ ਹੈ । ਕਈ ਵਾਰ ਸਾਨੂੰ ਇਸ ਬਿਮਾਰੀ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਲੋਕਾਂ ਦੀ ਬੇਵਕਤ ਹੀ ਮੌਤ ਹੋ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਲੱਛਣ ਇਸ ਬਿਮਾਰੀ ਤੋਂ ਪਹਿਲਾਂ ਦਿਖਾਈ ਦੇਣ ਲੱਗ ਪੈਂਦੇ ਹਨ । ਇੱਕ ਖੋਜ ਮੁਤਾਬਕ ਇਸ ਬਿਮਾਰੀ ਦੇ ਲੱਛਣ ਇੱਕ ਮਹੀਨਾ ਪਹਿਲਾਂ ਹੀ ਵਿਖਾਈ ਦੇਣ ਲੱਗ ਪੈਂਦੇ ਹਨ ।

Heart Attack

ਹੋਰ ਪੜ੍ਹੋ : ਕੀ ਤੁਹਾਨੂੰ ਪਤਾ ਹੈ ਵਾਲਾਂ ਨੂੰ ਸਾਫ ਕਰਨ ਵਾਲੇ ਸ਼ੈਂਪੂ ਦੀ ਖੋਜ ਕਿਸ ਨੇ ਕੀਤੀ ਸੀ, ਨਹੀਂ ਪਤਾ ਤਾਂ ਜਾਣ ਲਵੋ …! 

Heart Attack

ਜੇ ਤੁਹਾਨੂੰ ਬਿਨਾਂ ਕਿਸੇ ਕੰਮ ਦੇ ਥਕਾਨ ਹੁੰਦੀ ਹੈ ਤਾਂ ਇਹ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ । ਬਿਨਾਂ ਕਿਸੇ ਕੰਮ ਅਤੇ ਕਸਰਤ ਤੋਂ ਜੇ ਤੁਹਾਨੂੰ ਪਸੀਨਾ ਆਉਂਦਾ ਰਹਿੰਦਾ ਹੈ ਤਾਂ ਇਹ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ । ਜ਼ਿਆਦਾ ਪਸੀਨਾ ਆਉਣਾ- ਬਿਨਾਂ ਕਿਸੇ ਕੰਮ ਅਤੇ ਕਸਰਤ ਤੋਂ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਵੀ ਦਿਲ ਦੇ ਅਟੈਕ ਦੀ ਚਿਤਾਵਨੀ ਹੈ।

heart attack

ਇਸ 'ਚ ਪਸੀਨਾ ਜ਼ਿਆਦਾ ਆਉਂਦਾ ਹੈ ਤੇ ਸਰੀਰ ਦਾ ਤਾਪਮਾਨ ਵੀ ਘੱਟ ਹੀ ਬਣਿਆ ਰਹਿੰਦਾ ਹੈ।ਪੇਟ 'ਚ ਦਰਦ ਤੇ ਉੱਲਟੀ ਦੀ ਸਮੱਸਿਆ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ। ਹਾਰਟ ਅਟੈਕ ਦਾ ਸਭ ਤੋਂ ਵੱਡਾ ਲੱਛਣ ਹੁੰਦਾ ਹੈ ਛਾਤੀ ਦਾ ਦਰਦ ਹਾਲਾਂਕਿ ਕੁਝ ਲੋਕਾਂ ਨੂੰ ਇਸ ਚੀਜ਼ ਦਾ ਬਿਲਕੁੱਲ ਵੀ ਅਹਿਸਾਸ ਨਹੀਂ ਹੁੰਦਾ ਹੈ। ਛਾਤੀ ਦੇ ਵਿਚਾਲੇ ਬੇਚੈਨੀ, ਦਰਦ, ਜਕੜਨ ਤੇ ਭਾਰੀਪਨ ਮਹਿਸੂਸ ਕਰਨ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

 

Related Post