ਕੀ ਤੁਹਾਨੂੰ ਪਤਾ ਹੈ ਵਾਲਾਂ ਨੂੰ ਸਾਫ ਕਰਨ ਵਾਲੇ ਸ਼ੈਂਪੂ ਦੀ ਖੋਜ ਕਿਸ ਨੇ ਕੀਤੀ ਸੀ, ਨਹੀਂ ਪਤਾ ਤਾਂ ਜਾਣ ਲਵੋ ...!

written by Rupinder Kaler | July 14, 2021

ਦੁਨੀਆ ਵਿੱਚ ਅੱਜ ਸ਼ਾਇਦ ਹੀ ਕੋਈ ਇਨਸਾਨ ਹੋਵੇਗਾ ਜਿਸ ਨੂੰ ਸ਼ੈਂਪੂ ਬਾਰੇ ਪਤਾ ਨਹੀਂ ਹੋਵੇਗਾ । ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਪੱਛਮੀ ਮੁਲਕਾਂ ਵਿੱਚ ਮੱਧਕਾਲ ਤੱਕ ਵਾਲਾਂ ਨੂੰ ਸ਼ੈਂਪੂ ਕਰਨ ਦਾ ਕੋਈ ਕੰਸੈਪਟ ਹੀ ਨਹੀਂ ਸੀ । ਕੀ ਤੁਸੀਂ ਜਾਣਦੇ ਹੋ ਕਿ ਸ਼ੈਂਪੂ ਦੀ ਖੋਜ ਕਿਸ ਨੇ ਕੀਤੀ ਸੀ । ਸ਼ੈਂਪੂ ਸ਼ਬਦ ਦਰਅਸਲ ਹਿੰਦੀ ਦੇ ਸ਼ਬਦ ‘ਚੰਪੂ’ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਹੈ ਮਾਲਿਸ਼ ਕਰਨ ਵਾਲਾ । ਭਾਰਤ ਵਿੱਚ ਸ਼ੈਂਪੂ ਦੀ ਵਰਤੋਂ 1500 ਈਸਵੀ ਤੋਂ ਹੁੰਦੀ ਆ ਰਹੀ ਹੈ । ਇਸ ਲਈ ਉਬਲਿਆ ਹੋਇਆ ਰੀਠਾ, ਔਲਾ, ਸ਼ਿਕਾਕਾਈ ਦੀਆਂ ਫਲੀਆਂ ਤੇ ਵਾਲਾਂ ਦੇ ਅਨਕੂਲ ਹੋਰ ਜੜੀਆਂ ਬੂਟੀਆਂ ਵਰਤੀਆਂ ਜਾਂਦੀਆਂ ਸਨ ।

ਹੋਰ ਪੜ੍ਹੋ :

ਹਰਭਜਨ ਸਿੰਘ ਅਤੇ ਗੀਤਾ ਬਸਰਾ ਆਪਣੇ ਨਵ-ਜਨਮੇ ਪੁੱਤਰ ਦੇ ਨਾਲ ਆਏ ਨਜ਼ਰ, ਵੀਡੀਓ ਵਾਇਰਲ

ਜੇਕਰ ਅੱਜ ਪੂਰੀ ਦੁਨੀਆ ਸ਼ੈਂਪੂ ਨੂੰ ਜਾਣਦੀ ਹੈ ਤਾਂ ਉਸ ਦਾ ਸੇਹਰਾ ਪਟਨਾ ਦੇ ਸ਼ੇਖ ਦੀਨ ਮੁਹੰਮਦ ਨੂੰ ਜਾਂਦਾ ਹੈ ।ਸ਼ੇਖ ਦੀਨ ਮੁਹੰਮਦ ਦਾ ਜਨਮ 1759 ਵਿੱਚ ਪਟਨਾ ਵਿੱਚ ਹੋਇਆ ਸੀ । ਉਹ ਨਾਈ ਭਾਈਚਾਰੇ ਨਾਲ ਸਬੰਧ ਰੱਖਦੇ ਸਨ । ਉਹ ਹਰਬਲ ਜੜੀ ਬੂਟੀਆਂ ਨਾਲ ਸਾਬਣ ਬਨਾਉਣ ਦੀ ਕਲਾ ਜਾਣਦੇ ਸਨ ਤੇ ਚੰਪੀ ਦੇਣ ਦੀ ਕਲਾ ਵਿੱਚ ਵੀ ਮਾਹਿਰ ਸਨ ।

ਸੰਨ 1800 ਦੀ ਸ਼ੁਰੂਆਤ ਵਿੱਚ ਉਹ ਆਪਣੀ ਪਤਨੀ ਤੇ ਬੱਚਿਆ ਨਾਲ ਇੰਗਲੈਂਡ ਚਲੇ ਗਏ ਸਨ । ਇੰਗਲੈਂਡ ਦੇ ਬਰਾਈਟਨ ਵਿੱਚ ਉਹਨਾਂ ਨੇ ਇੱਕ ਸਪਾ ਖੋਲਿ੍ਹਆ ਜਿਸ ਨੂੰ ਉਹਨਾਂ ਨੇ ਨਾਂਅ ਦਿੱਤਾ ਮੁਹੰਮਦ ਬਾਥ । ਇੱਥੇ ਉਹ ਲੋਕਾਂ ਦੇ ਵਾਲ ਧੋਂਦੇ ਸਨ ਤੇ ਉਹਨਾਂ ਨੂੰ ਚੰਪੀ ਦਿੰਦੇ ਸਨ । ਉਹਨਾਂ ਦੀ ਚੰਪੀ ਬਹੁਤ ਛੇਤੀ ਮਸ਼ਹੂਰ ਹੋ ਗਈ ਤੇ ਉਹਨਾਂ ਨੂੰ ਕਿੰਗ ਜਾਰਜ 4 ਅਤੇ ਕਿੰਗ ਵਿਲੀਅਮ 4 ਦਾ ਨਿੱਜੀ ਸ਼ੈਂਪੂ ਸਰਜਨ ਬਣਾ ਦਿੱਤਾ ਗਿਆ ।

ਸ਼ੇਖ ਦੀਨ ਮੁਹੰਮਦ ਦੀ ਮਸ਼ਹੂਰੀ ਏਨੀਂ ਹੋ ਗਈ ਕਿ ਹਸਪਤਾਲਾਂ ਦੇ ਡਾਕਟਰ ਉਹਨਾਂ ਕੋਲ ਮਰੀਜ਼ ਭੇਜਣ ਲੱਗੇ ਤਾਂ ਜੋ ਉਹਨਾਂ ਦਾ ਸ਼ੈਂਪੂ ਕੀਤਾ ਜਾ ਸਕੇ । ਛੇਤੀ ਹੀ ਸ਼ੇਖ ਦੀਨ ਮੁਹੰਮਦ ਨੂੰ ਡਾਕਟਰ ਬਰਾਈਟਨ ਵੀ ਕਿਹਾ ਜਾਣ ਲੱਗਾ । ਉਹਨਾਂ ਦੀ  'Shampooing'  ਨਾਂ ਨਾਲ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਗਈ । 19ਵੀਂ ਸਦੀ ਵਿੱਚ ਸ਼ੈਂਪੂ ਦਾ ਅਰਥ ਵਾਲਾਂ ਦੀ ਮਾਲਿਸ਼ ਦੀ ਥਾਂ ਵਾਲਾਂ ਨੂੰ ਸਾਫ ਕਰਨ ਵਾਲਾ ਪਦਾਰਥ ਬਣ ਗਿਆ ।

You may also like