ਸੰਗੀਤ ਦੇ ਸਰਤਾਜ ਅਤੇ ਪੰਜਾਬ ਦੀ ਰਾਣੀ ਦਾ ਰੋਮਾਂਸ ਵੇਖਣ ਨੂੰ ਮਿਲ ਰਿਹਾ ਹੈ ਆਰਸੀ ਗੀਤ ਵਿਚ

By  Gourav Kochhar April 25th 2018 07:26 AM

ਸਤਿੰਦਰ ਸਤਰਜ ਦੀ ਐਲਬਮ 'ਸੀਜ਼ਨਸ ਆਫ਼ ਸਰਤਾਜ' ਜਾਂ 'ਮੁਹੱਬਤ ਦੇ ਮੌਸਮ' ਦਾ ਤੀਜਾ ਗੀਤ ਰਿਲੀਜ਼ ਹੋ ਗਿਆ ਹੈ | ਗੀਤ ਦਾ ਨਾਂ 'ਆਰਸੀ' ਹੈ ਜਿਸਦਾ ਅਰਥ ਹੈ 'ਸ਼ੀਸ਼ਾ' | ਗੀਤ ਨੂੰ ਆਪ ਸਤਿੰਦਰ ਸਰਤਾਜ Satinder Sartaaj ਨੇ ਗਾਇਆ ਅਤੇ ਲਿਖਿਆ ਹੈ | ਗੀਤ 'ਚ ਸੰਗੀਤ ਜਤਿੰਦਰ ਸ਼ਾਹ ਨੇ ਕੀਤਾ ਹੈ | ਗੀਤ ਦੀ ਵੀਡੀਓ ਸੰਦੀਪ ਸ਼ਰਮਾ ਦੁਆਰਾ ਬਣਾਈ ਗਈ ਹੈ |

satinder sartaj aarsi

ਸਤਿੰਦਰ ਸਤਰਜ ਦੀ ਐਲਬਮ 'ਸੀਜ਼ਨਸ ਆਫ਼ ਸਰਤਾਜ' ਦੇ ਦੋ ਗੀਤ -"ਤੇਰੇ ਵਾਸਤੇ" ਤੇ "ਮੈਂ ਤੇ ਮੇਰੀ ਜਾਨ" ਫਰਵਰੀ 'ਚ ਰਿਲੀਜ਼ ਹੋ ਚੁੱਕੇ ਹਨ | ਐਲਬਮ ਦਾ ਨਾਂ 'ਮੁਹੱਬਤ ਦੇ ਮੌਸਮ', ਤੋਂ ਮੇਲ ਖਾਂਦੇ ਐਲਬਮ ਦੇ ਗੀਤ ਬਹੁਤ ਰੋਮਾੰਟਿਕ ਹਨ | ਸੂਫ਼ੀ ਗਾਇਕ ਸਤਿੰਦਰ ਸਰਤਾਜ ਰੋਮਾਂਚਕ ਅਤੇ ਸੁਖਦਾਇਕ ਗੀਤ ਗਾਉਣ ਦੇ ਲਈ ਹੀ ਜਾਣੇ ਜਾਂਦੇ ਹਨ | ਪਹਿਲੇ ਗੀਤ ਵਿੱਚ ਬਾਲੀਵੁੱਡ ਅਦਾਕਾਰਾ ਨਰਗਿਸ ਫਖਰੀ ਸਰਤਾਜ ਦੇ ਨਾਲ ਸ਼ਾਮਲ ਹੋਈ ਸੀ | ਸਰਤਾਜ ਦੇ ਇਸ ਨਵੇਂ ਗੀਤ ਵਿਚ ਮਿਸ ਪੀਟੀਸੀ ਪੰਜਾਬੀ 2017 ਦੇ ਜੇਤੂ ਭਾਵਨਾ ਸ਼ਰਮਾ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ |

satinder sartaj aarsi

ਸਾਲ 2017 ਵਿੱਚ ਸਤਿੰਦਰ ਸਰਤਾਜ Satinder Sartaaj ਨੇ ਆਪਣੀ ਫਿਲਮ 'ਦ ਬਲੈਕ ਪ੍ਰਿੰਸ' ਲਈ ਸੁਰਖੀਆਂ ਬਣਾਈਆਂ ਸਨ | ਫਿਲਮ ਨੇ ਦੁਨੀਆਂ ਭਰ ਦੇ ਪ੍ਰਸ਼ੰਸਕਾਂ ਤੋਂ ਪਿਆਰ ਪਾਇਆ | ਸਰਤਾਜ ਕੇਵਲ ਇੱਕ ਬਹੁਕੌਮੀ ਗਾਇਕ ਹੀ ਨਹੀਂ ਬਲਕਿ ਇੱਕ ਪ੍ਰਤਿਭਾਸ਼ਾਲੀ ਅਦਾਕਾਰ ਵੀ ਹਨ | ਸਰਤਾਜ ਨੇ ਹੁਣ ਲੰਬੇ ਸਮੇਂ ਤੋਂ ਬਾਅਦ ਆਪਣੀ ਐਲਬਮ ਜਾਰੀ ਕੀਤੀ ਹੈ | ਉਨ੍ਹਾਂ ਦੀ ਪਿਛਲਾ ਐਲਬਮ 'ਹਜ਼ਾਰੇ ਵਾਲਾ ਮੁੰਡਾ ' ੨੦੧੬ 'ਚ ਰਿਲੀਜ਼ ਹੋਇਆ ਸੀ ਜੋ ਗੀਤ 'ਸੱਜਣ ਰਾਜ਼ੀ' ਕਰਕੇ ਬਹੁਤ ਮਸ਼ਹੂਰ ਹੋਇ ਸੀ |

ਸਤਿੰਦਰ ਸਰਤਾਜ ਦੀ ਐਲਬਮ ਦਾ ਗੀਤ ਆਰਸੀ ਰਿਲੀਜ਼ ਹੋ ਗਿਆ ਹੈ | ਗੀਤ ਵਿਚ ਸਤਿੰਦਰ ਸਰਤਾਜ Satinder Sartaaj ਤੇ ਭਾਵਨਾ ਸ਼ਰਮਾ Bhawna Sharma ਦੀ ਕੈਮਿਸਟਰੀ ਦੇਖਣ ਵਾਲੀ ਹੈ | ਇਹ ਗੀਤ ਕਲ ਤੋਂ ਦੁਨੀਆ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ਉੱਤੇ ਐਕਸਕਲੂਸੀਵ ਚਲੇਗਾ |

https://www.youtube.com/watch?v=l3yUkHOMAcQ

Related Post