ਵਾਤਾਵਰਨ ਦੇ ਰਾਖੇ ਅਤੇ ਚੌਗਿਰਦਾ ਪ੍ਰੇਮੀ ਬਾਬਾ ਬਲਬੀਰ ਸਿੰਘ ਜੀ ਸੀਂਚੇਵਾਲ

By  Shaminder October 15th 2018 05:07 AM

ਪਹਿਲਾ ਜੀਓ ਪਾਣੀ ਹੈ ਜਿਤ ਹਰਿਆ ਸਭ ਕੋਈ ਜੀ ਹਾਂ ਪਾਣੀ ਇੱਕ ਅਜਿਹਾ ਜ਼ਰੀਆ ਹੈ ਜੋ ਸਾਡੇ ਜਿਉਂਣ ਲਈ ਓਨਾ ਹੀ ਜਰੂਰੀ ਹੈ ਜਿੰਨੇ ਕਿ ਜ਼ਿੰਦਗੀ ਲਈ ਸਾਹ । ਪਰ ਜਿਸ ਤਰਾਂ ਅੱਜ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਉਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਜੇ ਅਸੀਂ ਇਸੇ ਤਰਾਂ ਹੀ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਜ਼ਿੰਦਗੀ ਜਿਉਣ ਲਈ ਸਭ ਤੋਂ ਅਹਿਮ ਸਰੋਤ ਆਉਂਦੇ ਦਿਨਾਂ 'ਚ ਸਾਨੂੰ ਮਿਲਣਾ ਮੁਸ਼ਕਿਲ ਹੋ ਜਾਵੇਗਾ ।ਸਾਡੇ ਗੁਰੂ ਸਾਹਿਬਾਨ ਨੇ ਵੀ ਵਾਤਾਰਨ ਦੀ ਮਹਿਮਾ ਗੁਰਬਾਣੀ 'ਚ ਕੀਤੀ ਹੈ ...ਭਾਰਤੀ ਸੰਸਕ੍ਰਿਤੀ 'ਚ ਵੀ ਨਦੀਆਂ ਨੂੰ ਪੂਜਨੀਕ ਸਥਾਨ ਪ੍ਰਾਪਤ ਹੈ ।ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਦਾ ਨਾਂਅ ਹੀ ਪੰਜ ਆਬ ਯਾਨਿ ਕਿ ਪੰਜ ਦਰਿਆਵਾਂ ਦੇ ਨਾਂਅ 'ਤੇ ਪਿਆ ਸੀ ...ਪਰ ਹੁਣ ਪੰਜਾਬ 'ਚ ਤਿੰਨ ਦਰਿਆ ਹੀ ਰਹਿ ਗਏ ਹਨ ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਦੋ ਦਰਿਆ ਪਾਕਿਸਤਾਨ ਚਲੇ ਗਏ ਸਨ । ਪਰ ਇਸ ਤੋਂ ਇਲਾਵਾ ਕਈ ਛੋਟੀਆਂ ਵੱਡੀਆਂ ਨਦੀਆਂ ਵੀ ਪੰਜਾਬ 'ਚ ਵਗਦੀਆਂ ਹਨ ਜੋ ਲੋਕਾਂ ਲਈ ਪਾਣੀ ਦਾ ਇੱਕ ਬਹੁਤ ਵਧੀਆ ਸਰੋਤ ਹਨ।

ਹੋਰ ਵੇਖੋ : ਮਾਂ-ਧੀ ਦੇ ਰਿਸ਼ਤੇ ਲਈ ਸਮਰਪਿਤ ਦਾਣਾ ਪਾਣੀ ਦਾ ਗੀਤ “ਮਾਂਵਾ”

ਉਨਾਂ 'ਚੋਂ ਹੀ ਇੱਕ ਨਦੀ ਹੈ ਕਾਲੀ ਬੇਈ ਨਦੀ ...ਇਹ ਉਹੀ ਨਦੀ ਹੈ ਜਿਸ 'ਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਈ ਦਿਨ ਤੱਕ ਅਲੋਪ ਰਹੇ ਸਨ। ਕੁਝ ਸਮਾਂ ਪਹਿਲਾਂ ਇਹ ਨਦੀ ਇੱਕ ਗੰਦੇ ਨਾਲੇ 'ਚ ਤਬਦੀਲ ਹੋ ਚੁੱਕੀ ਸੀ ਪਰ ਅੱਜ ਇਹ ਨਦੀ ਸਾਫ ਸੁਥਰੇ  ਪਾਣੀ 'ਚ ਤਬਦੀਲ ਹੋ ਚੱਕੀ ਹੈ। ਇਸ ਨਦੀ 'ਚ ਸਾਫ ਸੁਥਰਾ ਪਾਣੀ ਵਗ ਰਿਹਾ ਹੈ....'ਤੇ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਸੰਤ ਬਲਬੀਰ ਸਿੰਘ ਸੀਂਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ।ਜਿਨਾਂ ਨੇ ਇਸ ਨਦੀ ਦੀ ਪਵਿੱਤਰਤਾ ਨੂੰ ਵਾਪਸ ਲਿਆਉਣ ਬਹੁਤ ਕੋਸ਼ਿਸ਼ਾਂ ਕੀਤੀਆਂ 'ਤੇ ਅੱਜ ਇਸ ਨਦੀ ਤੋਂ ਕਈ ਪਿੰਡਾਂ ਦੇ ਕਿਸਾਨਾਂ ਨੂੰ ਲਾਭ ਹੋਇਆ ਹੈ ....੧੬੦ ਕਿਲੋਮੀਟਰ ਲੰਬੀ ਇਸ ਨਦੀ ਦੇ ਆਲੇ ਦੁਆਲੇ ੫੦ ਹਜ਼ਾਰ ਏਕੜ ਤੋਂ ਜ਼ਿਆਦਾ ਜ਼ਮੀਨ 'ਤੇ ਖੇਤੀ ਹੁੰਦੀ ਹੈ।ਹੁਸ਼ਿਆਰਪੁਰ ,ਜਲੰਧਰ ਅਤੇ ਕਪੂਰਥਲਾ ਜ਼ਿਲੇ 'ਚ ਵਗਣ ਵਾਲੀ ਇਹ ਨਦੀ ਹੁਸ਼ਿਆਰਪੁਰ ਦੇ ਧਨੋਆ ਪਿੰਡ ਤੋਂ ਨਿਕਲਦੀ ਹੈ 'ਤੇ ਫਿਰ ਹਰੀਕੇ ਛੰਬ 'ਚ ਜਾ ਕੇ ਮਿਲ ਜਾਂਦੀ ਹੈ। ਕਈ ਪਿੰਡਾਂ ਲਈ ਸਿੰਚਾਈ ਦਾ ਜ਼ਰੀਆ ਬਣੀ ਇਹ ਨਦੀ ਏਨੀ ਦੂਸ਼ਿਤ ਹੋ ਗਈ ਸੀ ਕਿ ਇਸਦਾ ਪਾਣੀ ਨਾ ਮਿਲਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਸਨ ...ਫਿਰ ਸੀਂਚੇਵਾਲ ਪਿੰਡ 'ਚ ਰਹਿਣ ਵਾਲੇ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਇਸ ਮਰਦੀ ਹੋਈ ਨਦੀ ਨੂੰ ਜਿਊਂਦਾ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ...ਸ਼ੁਰੂਆਤ 'ਚ ਤਾਂ ਉਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ...'ਤੇ ਕਈਆਂ ਥਾਵਾਂ 'ਤੇ ਵਿਰੋਧ ਵੀ ਹੋਇਆ ਪਰ ਉਨਾਂ ਦੇ ਮਜਬੂਤ ਇਰਾਦੇ ਅੱਗੇ ਇਹ ਵਿਰੋਧ ਜਿਆਦਾ ਦਿਨ ਤੱਕ ਨਹੀਂ ਟਿਕਿਆ ।

ਨਦੀ ਨੂੰ ਸਾਫ ਕਰਨ ਦੀ ਇਸ ਮੁਹਿੰਮ 'ਚ ਉਹ ਇੱਕਲੇ ਹੀ ਚੱਲੇ ਸਨ ।ਪਰ ਹੋਲੀ ਹੋਲੀ ਉਨਾਂ ਦੇ ਸਾਥੀਆਂ ਦੇ ਨਾਲ ਨਾਲ ਪਿੰਡ ਦੇ ਲੋਕ ਵੀ ਉਨਾਂ ਦੀ ਇਸ ਮੁੰਹਿਮ 'ਚ ਅੱਗੇ ਆਏ 'ਤੇ ਵੱਧ ਚੜ ਕੇ ਇਸ ਮੁਹਿੰਮ 'ਚ ਸ਼ਾਮਿਲ ਹੋਏ।ਨਦੀ 'ਚੋਂ ਜੰਗਲੀ ਬੂਟੀ ਨੂੰ ਲੋਕਾਂ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ 'ਤੇ ਕੈਮੀਕਲ ਯੁਕਤ ਦੂਸ਼ਿਤ ਪਾਣੀ ਦਾ ਰੁਖ ਮੋੜਿਆ ਗਿਆ ।ਨਦੀ ਦੀ ਸਫਾਈ ਹੋਣ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਲੋਕਾਂ ਨੂੰ ਕੂੜਾ ਕਰਕਟ ਨਦੀ 'ਚ ਸੁੱਟਣ ਤੋਂ ਵਰਜਿਆ ...'ਤੇ ਫਿਰ ਨਦੀ ਦੇ ਆਲੇ ਦੁਆਲੇ ਰੁੱਖ ਲਗਾਏ 'ਤੇ ਬਹੁਤ ਹੀ ਖੂਬਸੂਰਤ ਫੱੁੱਲ ਬੂਟੇ ਲਗਾਏ ।ਅੱਜ ਉਸੇ ਦੂਸ਼ਿਤ ਨਦੀ ਸਾਫ ਪਾਣੀ ਵਗਦਾ ਹੈ ...ਜਿਸ ਨਾਲ ਇਸ ਨਦੀ ਦੇ ਆਲੇ ਦੁਆਲੇ ਵੱਸਦੇ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੈ...ਇਸਦੇ ਨਾਲ ਹੀ ਕਿਸਾਨਾਂ ਨੂੰ ਵੀ ਸਿੰਚਾਈ ਲਈ ਲੋੜੀਦਾ ਪਾਣੀ ਮਿਲ ਰਿਹਾ ਹੈ ...ਸੰਤ ਬਲਬੀਰ ਸਿੰਘ ਸੀਂਚੇਵਾਲ ਦੀਆਂ ਇਨਾਂ ਕੋਸ਼ਿਸ਼ਾਂ ਸਦਕਾ ਹੀ ਅੱਜ ਇਸ ਨਦੀ ਦੇ ਨਾਲ ਲੱਗਦੇ ਇਲਾਕਿਆਂ ਨੂੰ ਭਰਪੂਰ ਮਾਤਰਾ 'ਚ ਪਾਣੀ ਮਿਲ ਰਿਹਾ ਹੈ 'ਤੇ ਉਹ ਤਹਿ ਦਿਲੋਂ ਸੰਤ ਬਲਬੀਰ ਸਿੰਘ ਸੀਂਚੇਵਾਲ ਦਾ ਧੰਨਵਾਦ ਕਰ ਰਹੇ ਹਨ ...ਨਦੀ ਨੂੰ ਸਾਫ ਕਰਨ ਲਈ ਉਨਾਂ ਦੀ ਲਗਨ 'ਤੇ ਮਿਹਨਤ ਕਾਰਨ ਹੀ ਦੁਨੀਆਂ ਭਰ 'ਚੋਂ ਉਨਾਂ ਨੂੰ ਤਾਰੀਫ ਮਿਲੀ ਸੀ।ਟਾਈਮਜ਼ ਪੱਤ੍ਰਿਕਾ ਨੇ ਵੀ ਉਨਾਂ ਨੂੰ ਇਸ ਨਦੀ ਨੂੰ ਸਾਫ ਕਰਨ ਲਈ ਦੁਨੀਆਂ ਭਰ ਵਿੱਚੋਂ ਚੁਣੇ ਗਏ ੩੦ ਹੀਰੋਜ਼ ਆਫ ਐਨਵਾਇਰਨਮੈਂਟ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ...

ਇਸ ਕਾਮਯਾਬੀ ਲਈ ਉਨਾਂ ਨੂੰ ਹੋਰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ...ਸੰਤ ਬਲਬੀਰ ਸਿੰਘ ਸੀਂਚੇਵਾਲ ਦੀ ਅਣਥੱਕ ਮਿਹਨਤ ਸਦਕਾ ਇਲਾਕੇ ਵਿੱਚ ਸਾਫ ਸੁਥਰੇ ਪਾਣੀ ਦੀ ਨਦੀ ਵਗ ਰਹੀ ਹੈ ...ਅੱਜ ਕਪੂਰਥਲਾ ਜਿਲੇ ਦੀ ਉਹੀ ਕਾਲੀ ਬੇਈ ਨਦੀ ਹੈ ਜਿੱਥੇ ਲੋਕ ਮੂੰਹ ਵਲੇਟ ਕੇ ਨਿਕਲ ਜਾਂਦੇ ਸਨ ਅੱਜ ਉਹੀ ਨਦੀ  ਲੋਕਾਂ ਦੀ ਪਿਆਸ ਦੇ ਨਾਲ ਨਾਲ ਖੇਤਾਂ ਦੀ ਸਿੰਚਾਈ ਲਈ ਕੰਮ ਆਉਂਦੀ ਹੈ ਤੇ ਇਹ ਸਭ ਸੰਭਵ ਹੋ ਸਕਿਆ ਸੰਤ ਬਲਬੀਰ ਸਿੰਘ 'ਤੇ ਉਨਾਂ ਦੇ ਸਾਥੀਆਂ ਦੀ ਬਦੌਲਤ ।ਜਿਨਾਂ ਦੇ ਦ੍ਰਿੜ ਇਰਾਦੇ 'ਤੇ ਨੇਕ ਨੀਅਤ ਕਾਰਨ ਇਹ ਨਦੀ ਨੂੰ ਸਾਫ ਕਰਨ ਦਾ ਇਹ ਕੰਮ ਸਿਰੇ ਚੜ ਸਕਿਆ ।

 

Related Post