ਮੁੰਬਈ ‘ਚ ਪਾਣੀ ਭਰ ਜਾਣ ਕਾਰਨ ਪਾਣੀ ‘ਚ ਰੁੜਦੀ ਜਾ ਰਹੀ ਬੱਚੀ ਨੂੰ ਨੌਜਵਾਨ ਨੇ ਜਾਨ ‘ਤੇ ਖੇਡ ਕੇ ਇੰਝ ਬਚਾਇਆ, ਵੀਡੀਓ ਹੋ ਰਿਹਾ ਵਾਇਰਲ

By  Shaminder August 10th 2020 04:45 PM

ਮੁੰਬਈ ‘ਚ ਭਾਰੀ ਬਾਰਿਸ਼ ਦੇ ਕਾਰਨ ਨਿਚਲੇ ਇਲਾਕਿਆਂ ‘ਚ ਪਾਣੀ ਭਰ ਚੁੱਕਿਆ ਹੈ । ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਨਿਚਲੇ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਪਾਣੀ ਭਰ ਗਿਆ ਹੈ । ਜਿਸ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ੳੱੇੁਥੇ ਹੀ ਰੋਜ਼ੀ ਰੋਟੀ ਤੋਂ ਵੀ ਲੋਕ ਮੁਹਤਾਜ਼ ਹੋ ਚੁੱਕੇ ਹਨ ।

https://www.instagram.com/p/CDp7bPGnaG6/

ਅਜਿਹੇ ‘ਚ ਕਈ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ । ਜਿਸ ਦੀ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ‘ਚ ਇੱਕ ਇਲਾਕੇ ‘ਚ ਪਾਣੀ ਭਰਨ ਕਾਰਨ ਇੱਕ ਬੱਚੀ ਡੁੱਬ ਗਈ ਅਤੇ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਈ । ਪਰ ਬੱਚੀ ਦੀ ਕਿਸਮਤ ਚੰਗੀ ਸੀ ਕਿ ਇੱਕ ਸ਼ਖਸ ਦੀ ਨਜ਼ਰ ਉਸ ‘ਤੇ ਪੈ ਗਈ ਅਤੇ ਉਹ ਤੇਜ਼ੀ ਨਾਲ ਪਾਣੀ ‘ਚ ਤੈਰਦਾ ਹੋਇਆ ਗਿਆ ਅਤੇ ਮਾਸੂਮ ਬੱਚੀ ਨੂੰ ਬਚਾ ਲਿਆ ਗਿਆ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਇਸ ਜਾਂਬਾਜ਼ ਨੌਜਵਾਨ ਦੀ ਸ਼ਲਾਘਾ ਕਰ ਰਿਹਾ ਹੈ ।

Related Post