ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

By  Shaminder May 3rd 2021 01:00 PM

ਗਿੱਪੀ ਗਰੇਵਾਲ ਆਪਣੇ ਬੇਟਿਆਂ ਦੇ ਨਾਲ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਅਦਾਕਾਰ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੁਰਬਾਜ਼ ਗਰੇਵਾਲ ਤਸਵੀਰਾਂ ਖਿਚਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

Giipy Grewal With family Image From Gippy Grewal's Instagram

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸ਼ੂਟ ਦੌਰਾਨ ਦਾ ਵੀਡੀਓ ਵਾਇਰਲ 

Gurbaaz- Gippy Grewal Image From Gippy Grewal's Instagram

ਇਸ ਵੀਡੀਓ ਨੂੰ ਗਿੱਪੀ ਗਰੇਬਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਗੁਰਬਾਜ਼ ਦਾ ਇਹ

ਵੀਡੀਓ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕੇ ਹਨ ।

Image From Gippy Grewal's Instagram

ਉਹ ਜਲਦ ਹੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਨੀਰੂ ਬਾਜਵਾ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਪਾਣੀ ‘ਚ ਮਧਾਣੀ’, ‘ਸਨੋਅਮੈਨ’ ਜਲਦ ਹੀ ਆਏਗੀ ।

 

View this post on Instagram

 

A post shared by Gippy Grewal (@gippygrewal)

ਇਸ ਤੋਂ ਇਲਾਵਾ ਉਹ ਮਾਂ ਨੂੰ ਸਮਰਪਿਤ ਫ਼ਿਲਮ ਵੀ ਬਨਾਉਣ ਜਾ ਰਹੇ ਹਨ । ਜਿਸ ਦਾ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਸੀ ।

Related Post