ਨਦੀ ਵਿੱਚ ਫਸੇ ਨੌਜਵਾਨ ਦੀ ਇਸ ਮੁੰਡੇ ਨੇ ਬਚਾਈ ਜਾਨ, ਵੀਡੀਓ ਹੋ ਰਿਹਾ ਹੈ ਵਾਇਰਲ

By  Rupinder Kaler July 31st 2021 05:14 PM -- Updated: July 31st 2021 05:15 PM

ਸੋਸ਼ਲ ਮੀਡੀਆ ਤੇ ਬਸ਼ੀਰ ਅਹਿਮਦ ਮੀਰ ਨਾਂ ਦੇ ਇੱਕ ਮੁੰਡੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਹ ਮੁੰਡਾ ਵੀਡੀਓ ਵਿੱਚ ਤਿੰਨ ਨੌਜਵਾਨਾਂ ਨੂੰ ਸਿੰਧ ਨਦੀ ਵਿੱਚ ਡੁੱਬਣ ਤੋਂ ਬਚਾਅ ਰਿਹਾ ਹੈ । ਇਹ ਵੀਡੀਓ ਗੰਦਰਬਲ ਜ਼ਿਲ੍ਹੇ ਦੇ ਸਤਰੁਨਾ ਕੰਗਨ ਨੇੜੇ ਦਾ ਦੱਸਿਆ ਜਾ ਰਿਹਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮੀਰ ਨਦੀ ਵਿੱਚ ਫਸੇ ਮੁੰਡਿਆਂ ਨੂੰ ਬਚਾਉਣ ਲਈ ਤੇਜ਼ ਪਾਣੀ ਦੀਆਂ ਲਹਿਰਾਂ ਵਿੱਚ ਉਤਰ ਜਾਂਦਾ ਹੈ ।

Pic Courtesy: twitter

ਹੋਰ ਪੜ੍ਹੋ :

Pic Courtesy: twitter

ਕਿਹਾ ਜਾ ਰਿਹਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਸਥਾਨਕ ਲੋਕਾਂ ਮੁਤਾਬਿਕ ਮੀਰ ਪਹਿਲਾਂ ਵੀ ਕਈ ਲੋਕਾਂ ਦੀ ਜਾਨ ਬਚਾ ਚੁੱਕਾ ਹੈ । ਮੀਰ ਨੇ ਹੁਣ ਤੱਕ ਲਗਭਗ 90 ਵਿਅਕਤੀਆਂ ਨੂੰ ਡੁੱਬਣ ਤੋਂ ਬਚਾਇਆ ਹੈ।

Pic Courtesy: twitter

ਪੁਲਿਸ ਵਾਲੇ ਹਮੇਸ਼ਾ ਉਸ ਨੂੰ ਮਦਦ ਲਈ ਬੁਲਾਉਂਦੇ ਹਨ। ਕੰਗਨ ਦੇ ਰਹਿਣ ਵਾਲੇ, ਮੀਰ ਨੇ ਆਪਣੇ ਆਪ ਤੈਰਨਾ ਸਿਖਿਆ ਹੈ। ਹਾਲਾਂਕਿ, ਸਿੰਧ ਨਦੀ ਦੀਆਂ ਤੇਜ਼ ਧਾਰਾਵਾਂ ਵਿਰੁੱਧ ਤੈਰਨਾ ਕੋਈ ਸੌਖਾ ਕੰਮ ਨਹੀਂ ਹੈ।

Real hero from #Kashmir. Risking his own life, he saved 3 boys who were trapped in river water in #Ganderbal. ?

Allah helps those who help others. #cloudburst #Kishtwar pic.twitter.com/KoSaMPK2Dr

— Mahika Gull (@Mahika_Gull) July 29, 2021

Related Post