ਰਾਜੇਸ਼ ਖੰਨਾ ਦੇ ਇਸ ਬੰਗਲੇ ਨੂੰ ਕਹਿੰਦੇ ਹਨ ਭੂਤੀਆ, ਪਰ ਕਈ ਫ਼ਿਲਮੀ ਸਿਤਾਰਿਆਂ ਦੀ ਇਸ ਬੰਗਲੇ ਨੇ ਬਦਲੀ ਕਿਸਮਤ, ਰਾਤੋ ਰਾਤ ਇਸ ਤਰ੍ਹਾਂ ਬਣੇ ਸੁਪਰ ਸਟਾਰ

By  Rupinder Kaler May 9th 2020 11:58 AM

ਸਾਲ 2012 ਵਿੱਚ ਰਾਜੇਸ਼ ਖੰਨਾ ਦੀ ਮੌਤ ਹੋਈ ਤਾਂ ਉਹਨਾਂ ਦੇ ਬੰਗਲੇ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ । ਇਸ ਬੰਗਲੇ ਨੂੰ ਲੈ ਕੇ ਸਮੇਂ ਸਮੇਂ ਤੇ ਕਈ ਦਾਅਵੇ ਹੁੰਦੇ ਰਹੇ ਹਨ । ਰਾਜੇਸ਼ ਖੰਨਾ ਦੀ ਮੌਤ ਤੋਂ ਬਾਅਦ ਇਸ ਆਸ਼ੀਰਵਾਦ ਬੰਗਲੇ ਨੂੰ ਹਾਟਂੇਡ ਹਾਊਸ ਕਿਹਾ ਜਾਂਦਾ ਸੀ । ਮੁੰਬਈ ਦੇ ਪਾਸ਼ ਇਲਾਕੇ ਵਿੱਚ ਬਣੇ ਇਸ ਬੰਗਲੇ ਨੂੰ ਲੋਕ ਭੂਤ ਬੰਗਲਾ ਕਹਿੰਦੇ ਸਨ । ਕਈ ਸਾਲ ਪਹਿਲਾਂ ਇਹ ਬੰਗਲਾ ਖਾਲੀ ਪਿਆ ਸੀ ਤੇ ਕੋਈ ਵੀ ਇਸ ਬੰਗਲੇ ਦੇ ਨੇੜੇ ਤੋਂ ਗੁਜ਼ਰਨ ਤੋਂ ਵੀ ਡਰਦਾ ਸੀ । ਘਰ ਵਿੱਚ ਅਕਸਰ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸਨ । ਰਾਜੇਸ਼ ਖੰਨਾ ਤੋਂ ਪਹਿਲਾਂ ਆਸ਼ੀਰਵਾਦ ਬੰਗਲੇ ਦੇ ਮਾਲਕ ਅਦਾਕਾਰ ਰਜਿੰਦਰ ਕੁਮਾਰ ਸਨ ।

ਰਜਿੰਦਰ ਕੁਮਾਰ ਨੂੰ ਜਦੋਂ ਇਸ ਬੰਗਲੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਨੂੰ ਖਰੀਦਣਾ ਚਾਹਿਆ ਪਰ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਇਹ ਭੂਤੀਆ ਹੈ ਤੇ ਇਸ ਨੂੰ ਨਾ ਖਰੀਦੋ । ਪਰ ਉਹਨਾਂ ਨੇ ਕਿਸੇ ਦੀ ਨਹੀਂ ਮੰਨੀ ਤੇ ਸਿਰਫ਼ 60 ਹਜ਼ਾਰ ਵਿੱਚ ਉਹਨਾਂ ਨੇ ਇਹ ਬੰਗਲਾ ਖਰੀਦ ਲਿਆ । ਰਾਜਿੰਦਰ ਪਾਠ ਪੂਜਾ ਕਰਵਾ ਕੇ ਇਸ ਵਿੱਚ ਸ਼ਿਫਟ ਹੋ ਗਏ ਤੇ ਉਹਨਾਂ ਨੇ ਇਸ ਬੰਗਲੇ ਦਾ ਨਾਂਅ ਆਪਣੀ ਬੇਟੀ ਡਿੰਪਲ ਦੇ ਨਾਂਅ ਤੇ ਰੱਖਿਆ । ਇਸ ਬੰਗਲੇ ਵਿੱਚ ਸ਼ਿਫਟ ਹੁੰਦੇ ਹੀ ਰਜਿੰਦਰ ਕੁਮਾਰ ਦੀ ਕਿਸਮਤ ਬਦਲ ਗਈ ਤੇ ਦਿਨਾਂ ਵਿੱਚ ਹੀ ਉਹ ਸਟਾਰ ਬਣ ਗਏ ।

ਉਹਨਾਂ ਦੀਆਂ ਫ਼ਿਲਮਾਂ ਕਈ ਹਫ਼ਤੇ ਸਿਨੇਮਾ ਵਿੱਚ ਰਹਿੰਦੀਆਂ ਸਨ ਇਸੇ ਲਈ ਉਹਨਾਂ ਨੂੰ ਜੁਬਲੀ ਕੁਮਾਰ ਕਹਿੰਦੇ ਸਨ । ਕੁਝ ਸਾਲਾਂ ਬਾਅਦ ਰਜਿੰਦਰ ਕੁਮਾਰ ਨੇ ਇੱਕ ਹੋਰ ਜਗ੍ਹਾ ਤੇ ਬੰਗਲਾ ਲੈ ਲਿਆ ਸੀ । ਇਸ ਸਭ ਦੇ ਚਲਦੇ ਰਾਜੇਸ਼ ਖੰਨਾ ਬਾਲੀਵੁੱਡ ਵਿੱਚ ਆਪਣੀ ਪਹਿਚਾਣ ਬਨਾਉਣ ਲੱਗੇ ਹੋਏ ਸਨ, ਉਹਨਾਂ ਨੂੰ ਇਹ ਬੰਗਲਾ ਬਹੁਤ ਪਸੰਦ ਸੀ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਜਿਸ ਤਰ੍ਹਾਂ ਰਜਿੰਦਰ ਕੁਮਾਰ ਦੀ ਕਿਸਮਤ ਇਸ ਬੰਗਲੇ ਵਿੱਚ ਆਉਣ ਨਾਲ ਬਦਲੀ ਹੈ ਸ਼ਾਇਦ ਉਹਨਾਂ ਦੀ ਵੀ ਕਿਸਮਤ ਬਦਲ ਜਾਵੇ ।

ਰਾਜੇਸ਼ ਖੰਨਾ ਨੇ ਰਜਿੰਦਰ ਕੁਮਾਰ ਨੂੰ ਇਹ ਬੰਗਲਾ ਉਹਨਾਂ ਨੂੰ ਵੇਚਣ ਲਈ ਕਿਹਾ ਪਰ ਉਹ ਨਹੀਂ ਮੰਨੇ ਪਰ ਅਖੀਰ ਰਾਜੇਸ਼ ਖੰਨਾ ਨੇ ਉਹਨਾਂ ਨੂੰ ਮਨਾ ਲਿਆ ਤੇ ਇਹ ਬੰਗਲਾ ਖਰੀਦ ਲਿਆ । ਰਾਜੇਸ਼ ਖੰਨਾ ਦੇ ਇਸ ਬੰਗਲੇ ਵਿੱਚ ਸ਼ਿਫਟ ਹੁੰਦੇ ਹੀ ਉਹ ਸੁਪਰ ਸਟਾਰ ਬਣ ਗਏ ।

ਕਹਿੰਦੇ ਹਨ ਕਿ ਇੱਕ ਸਮਾਂ ਸੀ ਜਦੋਂ ਇਸ ਬੰਗਲੇ ਦੇ ਅੰਦਰ ਤੇ ਬਾਹਰ ਦੀ ਰੌਣਕ ਦੇਖਦੇ ਹੀ ਬਣਦੀ ਸੀ ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰਾਜੇਸ਼ ਖੰਨਾ ਨੂੰ ਉਹਨਾਂ ਦਾ ਪੂਰਾ ਪਰਿਵਾਰ ਛੱਡ ਗਿਆ ਤੇ ਰਾਜੇਸ਼ ਖੰਨਾ ਦੇ ਪ੍ਰਸ਼ੰਸਕਾਂ ਦੀ ਭੀੜ ਵੀ ਕਿਤੇ ਗਾਇਬ ਹੋ ਗਈ ।

Related Post