ਇਹ ਤਸਵੀਰ ਹੈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

By  Shaminder February 26th 2021 02:15 PM -- Updated: February 26th 2021 03:03 PM

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੇ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਇਸ਼ਾਨ ਖੱਟਰ ਵੀ ਨਜ਼ਰ ਆ ਰਿਹਾ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

shahid Image from Shahid Kapoor's instagram

ਹੋਰ ਪੜ੍ਹੋ : ਭਾਈ ਗੁਰਦੀਪ ਸਿੰਘ ਰਸੀਲਾ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

ਇਸ ਤਸਵੀਰ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਬੀਤੇ ਦਿਨ ਸ਼ਾਹਿਦ ਕਪੂਰ ਨੇ ਆਪਣਾ ਜਨਮ ਦਿਨ ਮਨਾਇਆ ਹੈ ।

shahid Image from Shahid Kapoor's instagram

ਜਿਸ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ ਅਤੇ ਉਨ੍ਹਾਂ ਤਸਵੀਰਾਂ ਚੋਂ ਹੀ ਇਹ ਇੱਕ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ । ਸ਼ਾਹਿਦ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

shahid Image from Shahid Kapoor's instagram

ਪਰ ਉਨ੍ਹਾਂ ਦੀ ਫ਼ਿਲਮ ‘ਕਬੀਰ ਸਿੰਘ’ ਜੋ ਕਿ ਪਿੱਛੇ ਜਿਹੇ ਆਈ ਸੀ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਜਬ ਵੀ ਮੈਟ’ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ ।

 

View this post on Instagram

 

A post shared by Viral Bhayani (@viralbhayani)

 

Related Post