ਜੈਜ਼ੀ ਬੀ ਨੇ ਆਪਣੇ ਕੱਟੜ ਫੈਨ ਦੇ ਵਿਆਹ ‘ਤੇ ਪਹੁੰਚ ਕੇ ਇੰਝ ਦਿੱਤਾ ਸਰਪ੍ਰਾਈਜ਼
Shaminder
October 22nd 2020 12:05 PM
ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਆਪਣੇ ਕੱਟੜ ਫੈਨਸ ਦੇ ਵਿਆਹ ‘ਤੇ ਪਹੁੰਚ ਕੇ ਜੋੜੀ ਨੂੰ ਸਰਪ੍ਰਾਈਜ਼ ਦਿੰਦੇ ਹਨ । ਲਾੜੀ ਜੈਜ਼ੀ ਬੀ ਨੂੰ ਵੇਖ ਕੇ ਗੋਡਿਆਂ ਭਾਰ ਬੈਠ ਜਾਂਦੀ ਹੈ ਅਤੇ ਜੈਜ਼ੀ ਬੀ ਨੂੰ ਆਪਣੇ ਸਾਹਮਣੇ ਵੇਖ ਕੇ ਹੈਰਾਨ ਰਹਿ ਜਾਂਦੀ ਹੈ ।