ਇਸ ਤਰ੍ਹਾਂ ਕਪਿਲ ਸ਼ਰਮਾ ਨੇ ਗਿੰਨੀ ਨੂੰ ਕੀਤਾ ਸੀ ਪ੍ਰਪੋਜ਼, ਵੀਡੀਓ ਹੋ ਰਿਹਾ ਵਾਇਰਲ

By  Shaminder January 18th 2022 06:02 PM

ਕਾਮੇਡੀਅਨ ਕਪਿਲ ਸ਼ਰਮਾ (Kapil Sharma)  ਨੇ ਬੀਤੇ ਦਿਨੀਂ ਆਪਣੀ ਲਵ ਸਟੋਰੀ (Love Story) ਬਾਰੇ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਆਪਣੇ ਆਪ ਨੂੰ ਗਿੰਨੀ (Ginni Chathrath ) ਦੇ ਲਾਇਕ ਨਹੀਂ ਸਨ ਸਮਝਦੇ । ਉਹ ਸਮਝਦੇ ਸਨ ਕਿ ਜਿੰਨੀ ਉਸ ਦੀ ਕਮਾਈ ਹੈ ਉਸ ਤੋਂ ਕਿਤੇ ਵੱਧ ਗਿੰਨੀ ਦੀ ਕਾਰ ਦੀ ਕੀਮਤ ਸੀ । ਜਿਸ ਸਮੇਂ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ ਉਸ ਸਮੇਂ ਕਪਿਲ ਸ਼ਰਮਾ ਆਰਥਿਕ ਤੌਰ ‘ਤੇ ਕਾਫੀ ਕਮਜ਼ੋਰ ਸਨ ।ਏਨੀਂ ਦਿਨੀਂ ਉਹ ਆਪਣੀ ਲਵ ਸਟੋਰੀ ਦੇ ਕੁਝ ਕਿੱਸੇ ਲਗਾਤਾਰ ਸ਼ੇਅਰ ਕਰ ਰਹੇ ਹਨ ।

kapil sharma and ginni chathrath image From instagram

ਹੋਰ ਪੜ੍ਹੋ : ਸਰਦੀਆਂ ‘ਚ ਗਰਮ ਪਾਣੀ ਪੀਣ ਦੇ ਕਈ ਫਾਇਦੇ ਹਨ, ਜਾਣ ਕੇ ਹੋ ਜਾਓਗੇ ਹੈਰਾਨ

ਕਪਿਲ ਨੇ ਗਿੰਨੀ ਨੂੰ ਪ੍ਰਪੋਜ਼ ਕਰਨ ਦਾ ਕਿੱਸਾ ਸਾਂਝਾ ਕੀਤਾ ਹੈ,  ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਆਪਣੀ ਪ੍ਰੇਮ ਕਹਾਣੀ ਨੂੰ ਆਪਣੇ ਨੈੱਟਫਲਿਕਸ ਸਟੈਂਡ-ਅੱਪ ਸਪੈਸ਼ਲ 'ਤੇ ਸ਼ੇਅਰ ਕੀਤਾ, ਸੋਮਵਾਰ ਨੂੰ ਸ਼ੇਅਰ ਕੀਤੇ ਗਏ ਇੱਕ ਨਵੇਂ ਪ੍ਰੋਮੋ ਵੀਡੀਓ ਵਿੱਚ ਕਪਿਲ ਸ਼ਰਮਾ ਪਹਿਲੀ ਵਾਰ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

kapil

ਵੀਡੀਓ ਵਿੱਚ ਕਪਿਲ ਸ਼ਰਮਾ ਦੱਸ ਰਿਹਾ ਹੈ ਕਿ ਕਿਵੇਂ ਉਸਨੇ ਇੱਕ ਬ੍ਰਾਂਡ ਦਾ ਧੰਨਵਾਦ ਕਰਨ ਦੇ ਨਾਲ ਇੱਕ ਫੋਨ ਕਾਲ 'ਤੇ ਗਿੰਨੀ ਨੂੰ ਵਿਆਹ ਦਾ ਪ੍ਰਸਤਾਵ ਦੇਣ ਦੀ ਹਿੰਮਤ ਇਕੱਠੀ ਕਰਨ ਲਈ ਸ਼ਰਾਬ ਦਾ ਸਹਾਰਾ ਲਿਆ। ਕਾਮੇਡੀਅਨ ਕਪਿਲ ਸ਼ਰਮਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਵੀਡੀਓ ‘ਚ ਕਪਿਲ ਕਹਿ ਰਹੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਏਨੀ ਹਿੰਮਤ ਦੇ ਨਾਲ ਗਿੰਨੀ ਨੂੰ ਪ੍ਰਪੋਜ਼ ਕੀਤਾ ਸੀ ਅਤੇ ਇਹ ਹਿੰਮਤ ਸ਼ਰਾਬ ਦੇ ਕਾਰਨ ਹੀ ਉਨ੍ਹਾਂ ‘ਚ ਆਈ ਸੀ ।

 

View this post on Instagram

 

A post shared by Netflix India (@netflix_in)

 

Related Post