ਰੁਪਿੰਦਰ ਹਾਂਡਾ ਨੇ ਕੁਝ ਇਸ ਤਰ੍ਹਾਂ ਮਨਾਇਆ ਭਤੀਜੇ ਦਾ ਜਨਮ ਦਿਨ, ਵੀਡੀਓ ਕੀਤਾ ਸਾਂਝਾ

By  Shaminder December 13th 2021 02:38 PM

ਰੁਪਿੰਦਰ ਹਾਂਡਾ (Rupinder Handa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰੁਪਿੰਦਰ ਹਾਂਡਾ ਆਪਣੇ ਭਤੀਜੇ (Nephew) ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਬਰਥਡੇ ਸੈਲੀਬ੍ਰੇਸ਼ਨ ਦਾ ਇਸ ਤੋਂ ਵਧੀਆ ਹੋਰ ਨਹੀਂ ਹੋ ਸਕਦਾ ।ਅਦਾਬ ਨੇ ਆਪਣੀ ਮਰਜ਼ੀ ਦੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਹਾਂਡਾ ਆਪਣੇ ਭਤੀਜੇ ਦੇ ਨਾਲ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਦੇ ਨਾਲ ਜਾ ਕੇ ਬਰਥਡੇ ਸੈਲੀਬ੍ਰੇਸ਼ਨ ਕਰਦੇ ਨਜ਼ਰ ਆ ਰਹੇ ਹਨ ।

Rupinder Handa image From instagram

ਹੋਰ ਪੜ੍ਹੋ : ਨੌਰਾ ਫਤੇਹੀ ਅਤੇ ਗੁਰੂ ਰੰਧਾਵਾ ਗੋਆ ਬੀਚ ‘ਤੇ ਮਸਤੀ ਕਰਦੇ ਆਏ ਨਜ਼ਰ, ਤਸਵੀਰਾਂ ਵਾਇਰਲ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਤਾਰੀਫ ਕਰ ਰਹੇ ਹਨ । ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

Rupinder Handa image From instagram

ਰੁਪਿੰਦਰ ਹਾਂਡਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ ।ਰੁਪਿੰਦਰ ਹਾਂਡਾ ਦੇ ਭਤੀਜੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ । ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਰਿਆਲਟੀ ਸ਼ੋਅ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਿਛਲੇ ਕਈ ਮਹੀਨਿਆਂ ਤੋਂ ਉਹ ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਸੀ ਅਤੇ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੀ ਸੀ ।

 

View this post on Instagram

 

A post shared by Rupinder Handa (@rupinderhandaofficial)

Related Post