ਗਾਇਕਾ ਹਰਸ਼ਦੀਪ ਦੇ ਬੇਟੇ ਦੀ ਇਸ ਤਰ੍ਹਾਂ ਕੀਤਾ ਨਵੇਂ ਸਾਲ ‘ਚ ਹੋਈ ਗ੍ਰੈਂਡ ਐਂਟਰੀ, ਵੇਖੋ ਵੀਡੀਓ

By  Shaminder January 3rd 2022 01:10 PM

ਗਾਇਕਾ ਹਰਸ਼ਦੀਪ ਕੌਰ (Harshdeep Kaur)  ਆਪਣੇ ਇੰਸ਼ਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਪਤੀ (Husband) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਰਸ਼ਦੀਪ ਕੌਰ ਦਾ ਪਤੀ ਆਪਣੇ ਬੇਟੇ (Son) ਦੇ ਨਾਲ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਇਹ ਵੀਡੀਓ ਹਰਸ਼ਦੀਪ ਦੇ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ।

Harshdeep Kaur,, image From instagram

ਹੋਰ ਪੜ੍ਹੋ : ਨਵੇਂ ਸਾਲ ਦੇ ਮੌਕੇ ‘ਤੇ ਹਰਭਜਨ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਰਿਵਾਰ ਦੇ ਨਾਲ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ‘ਚ ਹਰਸ਼ਦੀਪ ਦਾ ਪਤੀ ਮਨਕੀਤ ਸਿੰਘ ਆਪਣੇ ਬੇਟੇ ਹੁਨਰ ਦੇ ਨਾਲ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਨਕੀਤ ਸਿੰਘ ਨੇ ਲਿਖਿਆ ਕਿ ‘2022 ‘ਚ ਮੇਰੇ ਛੋਟੇ ਸ਼ਹਿਨਸ਼ਾਹ ਦੀ ਗ੍ਰੈਂਡ ਐਂਟਰੀ’।

Harshdeep Kaur image From instagram

ਹਰਸ਼ਦੀਪ ਕੌਰ ਅਕਸਰ ਆਪਣੇ ਫੈਨਸ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਹਾਲ ਹੀ ‘ਚ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਵਾਰਡ ਦੇ ਨਾਲ ਸਮਨਾਨਿਤ ਕੀਤਾ ਗਿਆ ਹੈ । ਹਰਸ਼ਦੀਪ ਕੌਰ ਨੇ ਬੀਤੇ ਸਾਲ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦਾ ਨਾਮ ਹੁਨਰ ਰੱਖਿਆ ਗਿਆ ਹੈ ।

 

View this post on Instagram

 

A post shared by Mankeet Singh (@mankeet_singh)

 

Related Post