ਹਾਰਟ ਅਟੈਕ ਬਾਰੇ ਇਹ ਹੈ ਜ਼ਰੂਰੀ ਜਾਣਕਾਰੀ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

By  Shaminder November 17th 2020 03:29 PM

ਹਾਰਟ ਅਟੈਕ ਅਜਿਹੀ ਬਿਮਾਰੀ ਹੈ। ਜਿਸ ਕਾਰਨ ਕਈ ਬੇਸ਼ਕੀਮਤੀ ਜ਼ਿੰਦਗੀਆਂ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਇਸ ਬੀਮਾਰੀ ਦੇ ਲੱਛਣ, ਕਾਰਨ ਅਤੇ ਬਚਾਅ ਬਾਰੇ ਦੱਸਾਂਗੇ।

Heart Attack

ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਹਾਰਟ ਅਟੈਕ ਬਾਰੇ ਜਾਣਨਾ ਮਹੱਤਵਪੂਰਨ ਹੈ ਕਿ ਆਪਣੇ ਆਪ ਨੂੰ ਇਸ ਤੋਂ ਕਿਵੇਂ ਬਚਾਉਣਾ ਹੈ। ਅੱਜ ਅਸੀਂ ਤੁਹਾਨੂੰ ਦਿਲ ਦੇ ਦੌਰੇ ਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਾਂਗੇ।

ਹੋਰ ਪੜ੍ਹੋ : ਇਹਨਾਂ ਬਿਮਾਰੀਆਂ ਤੋਂ ਬਚਾਉਂਦਾ ਹੈ ਅਨਾਨਾਸ, ਇਸ ਲਈ ਰੋਜ ਖਾਓ ਅਨਾਨਾਸ

Heart Attack

ਹਾਰਟ ਅਟੈਕ

ਹਾਰਟ ਅਟੈਕ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਦਿਲ ਦੇ ਇਕ ਹਿੱਸੇ 'ਚ ਲਹੂ ਅਚਾਨਕ ਖੂਨ ਸਰਕਿਉਲੇਟ ਹੋਣਾ ਘੱਟ ਜਾਂਦਾ ਹੈ। ਜੇ ਬਲੱਡ ਵੇਸਲਸ ਨੂੰ 20 ਤੋਂ 40 ਮਿੰਟ ਦੇ ਅੰਦਰ ਅੰਦਰ ਖੂਨ ਨਹੀਂ ਮਿਲਦਾ, ਤਾਂ ਇਹ ਵੇਸਲਸ ਡੇਡ ਹੋਣ ਲਗ ਜਾਂਦੀਆਂ ਹਨ। ਨਤੀਜੇ ਵਜੋਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ।

Heart Attack

ਲੱਛਣ

ਅਚਾਨਕ ਤੇਜ਼ ਛਾਤੀ ਦਾ ਦਰਦ

ਛਾਤੀ 'ਚ ਦਬਾਅ, ਜਕੜਨ ਮਹਿਸੂਸ ਹੋਣਾ

ਛਾਤੀ 'ਚ ਹੋਣ ਵਾਲਾ ਦਰਦ ਗਰਦਨ, ਜਬਾੜੇ ਜਾਂ ਪਿਛਲੇ ਪਾਸੇ ਫੈਲਣਾ ਸ਼ੁਰੂ ਹੋ ਜਾਣਾ।

ਸਾਹ ਲੈਣ 'ਚ ਮੁਸ਼ਕਲ ਆਉਣਾ। ਖੰਘ,ਮਨ ਖਰਾਬ ਹੋਣਾ, ਉਲਟੀਆਂ, ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋਣਾ।

ਬੇਚੈਨੀ ਅਤੇ ਪਸੀਨਾ।

ਦਿਲ ਦੇ ਦੌਰੇ ਤੋਂ ਬਚਣ ਦੇ ਤਰੀਕੇ

ਸਿਗਰਟ ਨਾ ਪੀਓ।

ਸਿਹਤਮੰਦ ਖੁਰਾਕ ਰੱਖੋ।

ਜਿੰਨਾ ਹੋ ਸਕੇ ਕਸਰਤ ਕਰੋ।

ਖੂਨ ਦਾ ਕੋਲੇਸਟ੍ਰੋਲ ਸਹੀ ਰੱਖੋ।

ਆਪਣੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕਰਦੇ ਰਹੋ।

ਕਿਸੇ ਵੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਨਾ ਲਵੋ।

 

Related Post