ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ, ਕੀਮਤ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler November 6th 2020 07:09 PM

ਕੁਝ ਚੀਜਾਂ ਬੇਸ਼ਕੀਮਤੀ ਹੁੰਦੀਆਂ ਹਨ, ਅਜਿਹੀ ਇੱਕ ਚੀਜ਼ ਦੀ ਨਿਲਾਮੀ ਸਾਲ 2018 ਵਿੱਚ ਹੋਈ ਸੀ । ਜਿਸ ਦੇ ਚਰਚੇ ਪੂਰੀ ਦੁਨੀਆਂ ਵਿੱਚ ਹੋਏ ਸਨ । ਲੰਡਨ ਵਿੱਚ ਹੋਈ ਇਸ ਨਿਲਾਮੀ ਵਿੱਚ ਪਰਸ ਦੀ ਬੋਲੀ ਲਾਈ ਗਈ ਸੀ ਜਿਸ ਦੀ ਆਖਰੀ ਬੋਲੀ 1 ਕਰੋੜ ਰੁਪਏ ਸੀ।

ਹੋਰ ਪੜ੍ਹੋ :

ਸ਼ੂਗਰ ਲੈਵਲ ਕੰਟਰੋਲ ਵਿੱਚ ਰੱਖਣਾ ਹੈ ਤਾਂ ਹਰ ਰੋਜ ਖਾਓ ਅਮਰੂਦ

ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਦੀ ਦਾਦੀ ਨਾਲ ਤਸਵੀਰ ਕੀਤੀ ਸਾਂਝੀ

ਇਸ ਬੈਗ ਨੇ ਪੂਰੇ ਯੂਰਪ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਸੀ। ਦੱਸ ਦੇਈਏ ਕਿ ਸਾਲ 2008 ਵਿੱਚ ਹਰਮੇਸ ਬੁਰਕਿਨ ਦੇ ਬੈਗ ਦੀ ਆਖਰੀ ਬੋਲੀ ਲਗਪਗ 1 ਕਰੋੜ 58 ਲੱਖ ਰੁਪਏ ਰੱਖੀ ਗਈ ਸੀ। ਇਸ ਬੈਗ ਵਿੱਚ 18 ਕੈਰੇਟ ਵਾਈਟ ਗੋਲਡ ਦੇ ਹੀਰੇ ਦਾ ਇਨਲਾਇਡ ਲੌਕ ਹੈ। ਇਸ ਦੇ ਨਾਲ ਬੈਗ ਵਿਚ 30 ਸੈਂਟੀਮੀਟਰ ਲੰਬੇ ਚਿੱਟੇ ਸੋਨੇ ਦੀ ਵਰਤੋਂ ਕੀਤੀ ਗਈ ਹੈ।

ਬੈਗ ਨੂੰ 1981 ਵਿਚ ਪਹਿਲੀ ਵਾਰ ਫ੍ਰੈਂਚ ਦੇ ਲਗਜ਼ਰੀ ਫੈਸ਼ਨ ਹਾਊਸ ਹਰਮੇਸ ਨੇ ਡਿਜ਼ਾਈਨ ਕੀਤਾ ਗਿਆ ਸੀ। ਬੈਗ ਦਾ ਨਾਂ ਬਰਕਿਨ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਜੈਨੀ ਬਰਕਿਨ ਦੇ ਨਾਂ 'ਤੇ ਰੱਖਿਆ ਗਿਆ ਸੀ। ਅਜਿਹੀ ਸਥਿਤੀ ਵਿੱਚ ਇਹ ਬੈਗ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੋਇਆ। ਇਸੇ ਤਰ੍ਹਾਂ ਹੀ ਸਾਲ 2017 ਵਿੱਚ ਹਰਮੇਸ ਕੰਪਨੀ ਦੇ ਬੈਗ ਹਾਂਗ ਕਾਂਗ ਵਿੱਚ 80 3,80,000 ਵਿੱਚ ਵੇਚੇ ਗਏ।

Related Post