ਐਲਬਮ ਪੂਰੀ ਨਾ ਕਰਨ ਲਈ ਜੈਸਮੀਨ ਸੈਂਡਲਾਸ ਨੇ ਮਿਊਜ਼ਿਕ ਡਾਇਰੈਕਟਰ ਨੂੰ ਦਿੱਤੀ ਧੱਮਕੀ

By  Gourav Kochhar April 17th 2018 11:02 AM

ਜੈਸਮੀਨ ਸੰਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਪਾਵਰਪੈਕ ਸਿੰਗਰ ਹੈ। ਉਹ ਨਾ ਸਿਰਫ ਆਪਣੇ ਗਾਣਿਆਂ ਕਰਕੇ ਸਗੋਂ ਆਪਣੀ ਆਵਾਜ਼ ਲਈ ਵੀ ਪਛਾਣੀ ਜਾਂਦੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਹੀ ਜੈਸਮੀਨ Jasmine Sandlas ਨੇ ਆਪਣੀ ਤੀਜੀ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ‘Dawn Of Punjab’ ਦੇ ਨਾਂ ਨਾਲ ਆਉਣ ਵਾਲੀ ਜੈਸਮੀਨ ਦੀ ਐਲਬਮ ਮਈ ‘ਚ ਰਿਲੀਜ਼ ਹੋਣੀ ਸੀ, ਪਰ ਇਹ ਐਲਬਮ ਹੁਣ ਟਲ ਗਈ ਹੈ।

jasmine sandlas

ਹਾਲ ਹੀ ‘ਚ ਜੈਸਮੀਨ Jasmine Sandlas ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕੀਤੀ ਸੀ ਜਿਸ ਦਾ ਲਿਖਿਆ ਕੈਪਸ਼ਨ ਕੁਝ ਅਜਿਹਾ ਹੀ ਸ਼ੋਅ ਕਰ ਰਿਹਾ ਹੈ ਕਿ ਉਸ ਦੀ ਐਲਬਮ ਕੁਝ ਲੇਟ ਹੋ ਗਈ ਹੈ। ਕੱਲ੍ਹ ਜੈਸਮੀਨ ਨੇ ਮਿਊਜ਼ਿਕ ਡਾਇਰੈਕਟਰ INTENSE ਤੇ ਡੀਜੇ ਹਾਰਕ ਨੂੰ ਪੋਸਟ ਰਾਹੀਂ ਮੈਸੇਜ ਦਿੱਤਾ। ਇਸ ‘ਚ ਉਸ ਨੇ ਲਿਖਿਆ ਕਿ ਗਾਣੇ ਦੀ ਟੈਕਨੀਕਲ ਡੀਟੇਲ ਜਲਦ ਪੂਰੀ ਕੀਤੀ ਜਾਵੇ ਤੇ ਇਸ ਬਾਰੇ ਉਸ ਨੇ ਦੋਵਾਂ ਨੂੰ 25 ਅਪ੍ਰੈਲ ਤੱਕ ਦੀ ਡੈੱਡਲਾਈਨ ਦਿੰਦੇ ਹੋਏ ਕਿਹਾ :

"Attention @thisizintenseand @dj_hark ?? I need the masters to Album # 3 by April 25th"

Attention @thisizintense and @dj_hark ?? I need the masters to Album # 3 by April 25th. I’ve already given my word to #teamsandlas that album drops in May ??

A post shared by Jasmine Sandlas (@jasminesandlas) on Apr 14, 2018 at 11:26pm PDT

ਫਿਲਹਾਲ ਜੈਸਮੀਨ Jasmine Sandlas ਦੇ ਸਾਥੀ ਉਸ ਤੋਂ ਕੁਝ ਬਾਗੀ ਹੋਏ ਹੋਏ ਹਨ। ਉਧਰ INTENSE ਦਾ ਕਹਿਣਾ ਹੈ ਕਿ ਇਹ 2030 ਤੱਕ ਨਹੀਂ ਹੋ ਸਕਦੀ। ਡੀਜੇ ਹਾਰਕ ਨੇ ਕਿਹਾ ਉਹ ਇਹ ਐਲਬਮ ਨੂੰ ਰੋਕ ਰਹੇ ਹਨ। ਇੰਨਾ ਹੀ ਨਹੀਂ ਜੈਸਮੀਨ ਨੇ ਦੋਵਾਂ ਨੂੰ ਇਸ ਦਾ ਜਵਾਬ ਵੀ ਦਿੱਤਾ ਤੇ ਕਿਹਾ ਕਿ ਉਹ ਗਲਤ ਇਨਸਾਨ ਨਾਲ ਪੰਗਾ ਲੈ ਰਹੇ ਹਨ।

@jasminesandlas @thisizintense #studio #studiovibes #jasminesandlas #teamsandlas #albumcomingsoon #punjabi #punjabimusic #vocals #newmusic #Comingsoon #urbandesi #punjabimusic #thenewpunjabivirsa #DawnOfPunjab

A post shared by Hark (@dj_hark) on Mar 14, 2018 at 9:25pm PDT

ਇਸ ਤੋਂ ਪਹਿਲਾ ਜੈਸਮੀਨ Jasmine Sandlas ਤੇ INTENSE 2017 ਦੇ ‘ਚ ‘Illegal Weapon’ ਗਾਣੇ ‘ਚ ਗੈਰੀ ਸੰਧੂ Garry Sandhu ਨਾਲ ਕੰਮ ਕਰ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਇਸ ਗਰੁੱਪ ਦਾ ਝਗੜਾ ਜਲਦੀ ਖਤਮ ਹੋ ਜਾਵੇ ਤੇ ਉਹ ਇਸ ਐਲਬਮ ਨਾਲ ਸੁਪਰਹਿੱਟ ਗਾਣੇ ਦੇਣ।

jasmine sandlas

Related Post