ਸਹਾਰਨਪੁਰ ਦੇ ਕੰਪਨੀ ਬਾਗ ਵਿਚ ਉੱਗੇ ਇਸ ਅੰਬ ਦੇ ਰੁੱਖ ਨੂੰ ਲੱਗਦੇ ਹਨ 121 ਕਿਸਮ ਦੇ ਅੰਬ, ਵੀਡੀਓ ਵਾਇਰਲ

By  Rupinder Kaler July 2nd 2021 12:38 PM

ਸਹਾਰਨਪੁਰ ਦੇ ਕੰਪਨੀ ਬਾਗ ਵਿਚ ਉੱਗਿਆ ਅੰਬ ਦਾ ਬੂਟਾ ਏਨੀਂ ਦਿਨੀਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ । ਅੰਬ ਦੇ ਇਸ ਬੂਟੇ ਤੇ 121 ਕਿਸਮ ਦੇ ਅੰਬ ਲੱਗਦੇ ਹਨ । ਦਰਅਸਲ 5-6 ਸਾਲ ਪਹਿਲਾਂ ਇਹ ਅਨੋਖਾ ਪ੍ਰਯੋਗ ਕੰਪਨੀ ਬਾਗ ਵਿੱਚ ਕੀਤਾ ਗਿਆ ਸੀ, ਜਿਸਦਾ ਉਦੇਸ਼ ਅੰਬਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਕਰਨਾ ਸੀ। ਸਹਾਰਨਪੁਰ ਦੇ ਕੰਪਨੀ ਬਾਗ ਵਿਚ ਉੱਗੇ ਇਸ ਅੰਬ ਦੇ ਦਰੱਖਤ 'ਤੇ ਇਕ ਅਨੋਖਾ ਪ੍ਰਯੋਗ ਕੀਤਾ ਗਿਆ ਸੀ।

ਹੋਰ ਪੜ੍ਹੋ :

ਗਾਇਕ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BACTHAFU*UP ਦੀ ਟਰੈਕ ਲਿਸਟ ਕੀਤੀ ਸਾਂਝੀ

ਉਸ ਸਮੇਂ ਬਾਗਬਾਨੀ ਪ੍ਰਯੋਗ ਅਤੇ ਸਿਖਲਾਈ ਕੇਂਦਰ ਦੇ ਤਤਕਾਲੀ ਜੁਆਇੰਟ ਡਾਇਰੈਕਟਰ ਰਾਜੇਸ਼ ਪ੍ਰਸਾਦ ਨੇ ਇਸ ਅੰਬ ਦੇ ਦਰੱਖਤ ਤੇ ਅੰਬਾਂ ਦੀਆਂ 121 ਕਿਸਮਾਂ ਦੀਆਂ ਸ਼ਾਖਾਵਾਂ ਲਗਾਈਆਂ ਸਨ । ਹੁਣ ਇਸ ਅੰਬ ਦੇ ਬੂਟੇ ਨੂੰ 121 ਕਿਸਮ ਦੇ ਅੰਬ ਲੱਗਦੇ ਹਨ । ਹਰ ਕੋਈ ਇਕ ਹੀ ਰੁੱਖ 'ਤੇ ਅੰਬਾਂ ਦੀਆਂ ਸੌ ਤੋਂ ਵੱਧ ਕਿਸਮਾਂ ਨੂੰ ਦੇਖ ਕੇ ਹੈਰਾਨ ਹੈ। ਇੰਨਾ ਹੀ ਨਹੀਂ, ਕੁਝ ਲੋਕ ਅੰਬ ਲੈਣ ਬਾਗ਼ ਵਿਚ ਵੀ ਪਹੁੰਚ ਰਹੇ ਹਨ।

ਖੋਜ ਲਈ ਰੁੱਖ ਜੋ ਚੁਣਿਆ ਗਿਆ ਸੀ ਲਗਭਗ 15 ਸਾਲ ਪੁਰਾਣਾ ਸੀ। ਅੰਬ ਦੇ ਦਰੱਖਤ ਉਤੇ ਦੇਸੀ ਅੰਬ ਦੀਆਂ ਸ਼ਾਖਾਵਾਂ ਲਗਾ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਰੁੱਖ ਦੀ ਸੰਭਾਲ ਲਈ ਇੱਕ ਵੱਖਰੀ ਨਰਸਰੀ ਇੰਚਾਰਜ ਨਿਯੁਕਤ ਕੀਤਾ ਗਿਆ। ਹੁਣ ਇਸ ਰੁੱਖ ਦੀਆਂ ਸਾਰੀਆਂ ਟਹਿਣੀਆਂ ਤੇ ਵੱਖ ਵੱਖ ਕਿਸਮਾਂ ਦੇ ਅੰਬ ਲੱਗਦੇ ਹਨ।

Related Post