ਹਰਮੀਤ ਸਾਂਘੀ ਤੇ ਸਤਵਿੰਦਰ ਸੋਨੀ ਨੇ ਫ਼ਤਿਹਵੀਰ ਦੀ ਮਾਂ ਦੇ ਦਰਦ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ, ਵੀਡੀਓ ਹੈ ਬਹੁਤ ਹੀ ਭਾਵੁਕ  

By  Rupinder Kaler June 13th 2019 12:11 PM

150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਕੇ ਮੌਤ ਦੇ ਮੂੰਹ ਵਿੱਚ ਜਾਣ ਵਾਲਾ ਫਤਿਹਵੀਰ ਲੋਕਾਂ ਦੇ ਦਿਲ ਵਿੱਚ ਵੱਸ ਗਿਆ ਹੈ । ਜਿੱਥੇ ਲੋਕ ਉਸ ਦੀ ਮੌਤ ਲਈ ਪ੍ਰਸਾਸ਼ਨ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਉੱਥੇ ਉਸ ਨੂੰ ਆਪੋ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਵੀ ਦੇ ਰਹੇ ਹਨ । ਕਈ ਲੋਕਾਂ ਨੇ ਤਾਂ ਫਤਿਹਵੀਰ ਦੀ ਯਾਦ ਵਿੱਚ ਕਵਿਤਾਵਾਂ ਲਿਖ ਦਿੱਤੀਆਂ ਹਨ । ਇਸੇ ਤਰ੍ਹਾਂ ਦੀ ਇੱਕ ਕਵਿਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/BykbfYjlPLT/

ਇਸ ਕਵਿਤਾ ਰਾਹੀਂ ਕਵਿਤਰੀ ਹਰਮੀਤ ਸਾਂਘੀ ਤੇ ਸਤਵਿੰਦਰ ਸੋਨੀ ਨੇ ਫਤਿਹਵੀਰ ਦੀ ਮਾਂ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ । ਲੋਕ ਇਸ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ । ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ । ਕਵਿਤਰੀ ਨੇ ਇਸ ਕਵਿਤਾ ਨੂੰ ਜਿਸ ਤਰੀਕੇ ਨਾਲ ਸੁਣਾਇਆ ਹੈ । ਉਸ ਨਾਲ ਫ਼ਤਿਹਵੀਰ ਦੀ ਮਾਂ ਦਾ ਦਰਦ ਬਿਆਨ ਹੁੰਦਾ ਹੈ ।

https://www.youtube.com/watch?v=fN0tc249ryc&t=71s

ਘਟਨਾ ਦੀ ਗੱਲ ਕੀਤੀ ਜਾਵੇ ਤਾਂ ਫ਼ਤਿਹਵੀਰ ਬੀਤੇ ਵੀਰਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈੱਲ ਵਿੱਚ ਡਿੱਗ ਪਿਆ ਸੀ। ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਕਾਰਨ ਫ਼ਤਿਹਵੀਰ ਦੀ ਜ਼ਿੰਦਗੀ ਦਾ ਅੰਤ ਉਸ ਦੇ ਜਨਮਦਿਨ ਤੋਂ ਹੀ ਅਗਲੇ ਹੀ ਦਿਨ ਹੋ ਗਿਆ।

Related Post