ਬੱਬੂ ਮਾਨ ਅਤੇ ਸਤਿੰਦਰ ਸਰਤਾਜ ਦਾ ਇਹ ਵੀਡੀਓ ਜਿੱਤ ਰਿਹਾ ਹਰ ਕਿਸੇ ਦਾ ਦਿਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder January 8th 2022 01:16 PM -- Updated: January 8th 2022 01:18 PM

ਗਿੱਪੀ ਗਰੇਵਾਲ (Gippy Grewal) ਦੀ ਭਤੀਜੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਗਿੱਪੀ ਦੀ ਭਤੀਜੀ ਦੇ ਵਿਆਹ ‘ਚ ਕਈ ਨਾਮੀ ਗਾਇਕ ਪਹੁੰਚੇ ਸਨ ।ਜਿਸ ‘ਚ ਬੱਬੂ ਮਾਨ,(Babbu Maan) ਮਨਮੋਹਨ ਵਾਰਿਸ, ਜਸਬੀਰ ਜੱਸੀ ਸਣੇ ਪੰਜਾਬੀ ਇੰਡਸਟਰੀ ਦੇ ਕਈ ਅਦਾਕਾਰਾਂ ਨੇ ਵੀ ਸ਼ਿਰਕਤ ਕੀਤੀ ਸੀ । ਇਸ ਵਿਆਹ ‘ਚ ਸਤਿੰਦਰ ਸਰਤਾਜ (Satinder Sartaaj) ਦੀ ਪਰਫਾਰਮੈਂਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਕੰਗਨਾ ਰਣੌਤ ਨੇ ਕੈਮਰੇ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੰਗਨਾ ਨੂੰ ਘੇਰਿਆ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸਰਤਾਜ ਵਿਆਹ ‘ਚ ਪਰਫਾਰਮ ਕਰ ਰਹੇ ਹਨ ਅਤੇ ਪਿੱਛੋਂ ਦੀ ਆ ਕੇ ਬੱਬੂ ਮਾਨ ਸਤਿੰਦਰ ਸਰਤਾਜ ਨੂੰ ਜੱਫੀ ਪਾ ਲੈਂਦੇ ਹਨ ।ਜਿਸ ਤੋਂ ਬਾਅਦ ਆਪਣੀ ਪਰਫਾਰਮੈਂਸ ਦੇਣ ਤੋਂ ਬਾਅਦ ਸਰਤਾਜ ਵੀ ਉੱਠ ਕੇ ਬੱਬੂ ਮਾਨ ਨੂੰ ਮਿਲਦੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਕਮੈਂਟਸ ਕਰ ਰਿਹਾ ਹੈ ।

Image Source: Instagram

ਵਿਆਹ ‘ਚ ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਏ। ਦੱਸ ਦਈਏ ਇਸ ਤੋਂ ਪਹਿਲਾਂ ਜਸਬੀਰ ਜੱਸੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਚ ਉਹ ਮੁਸਕਾਨ ਦੇ ਸੰਗੀਤ ਸੈਰੇਮਨੀ ‘ਚ ਸੁਹਾਗ ਗਾਉਂਦੇ ਹੋਏ ਨਜ਼ਰ ਆਏ ਸੀ। ਗਿੱਪੀ ਗਰੇਵਾਲ ਦੇ ਵੱਡੇ ਭਰਾ ਸਿੱਪੀ ਗਰੇਵਾਲ ਦੀ ਧੀ ਦਾ ਵਿਆਹ ਕਾਫੀ ਗ੍ਰੈਂਡ ਰਿਹਾ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

 

View this post on Instagram

 

A post shared by Instant Pollywood (@instantpollywood)

 

Related Post