ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

By  Shaminder January 18th 2021 02:14 PM

ਗਿੱਪੀ ਗਰੇਵਾਲ ਨੇ ਆਪਣੇ ਬੇਟੇ ਦਾ ਕਿਊੇਟ ਜਿਹਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਬੇਟਾ ਗੁਰਬਾਜ਼ ਗਰੇਵਾਲ ਸਵਿਮਿੰਗ ਲਈ ਤਿਆਰ ਹੋ ਕੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਗਿੱਪੀ ਗਰੇਵਾਲ ਉਸ ਤੋਂ ਪੁੱਛਦੇ ਹਨ ਕਿ ਉਹ ਸਵਿਮਿੰਗ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਰਿਐਕਸ਼ਨ ਵੇਖਣ ਵਾਲੇ ਸਨ।

Gippy Grewal

ਇਸ ਵੀਡੀਓ ‘ਚ ਗੁਰਬਾਜ਼ ਬਹੁਤ ਹੀ ਕਿਊੇਟ ਨਜ਼ਰ ਆ ਰਿਹਾ ਹੈ ਅਤੇ ਉਸ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ‘ਤੇ ਕਮੈਂਟਸ ਕਰ ਰਹੇ ਹਨ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਆਪਣੇ ਛੋਟੇ ਬੇਟੇ ਗੁਰਬਾਜ਼ ‘ਤੇ ਪਿਆਰ ਲੁਟਾਉਂਦੇ ਹੋਏ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਫੋਟੋ

 Gurbaaz

ਗਿੱਪੀ ਗਰੇਵਾਲ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਹਨ ।

Gippy Grewal

ਉਨ੍ਹਾਂ ਦੇ ਬੇਟੇ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ । ਗੀਤਾਂ ਦੇ ਨਾਲ-ਨਾਲ ਉਹ ਕਈ ਹਿੱਟ ਫ਼ਿਲਮਾਂ ਵੀ ਇੰਡਸਟਰੀ ਨੂੰ ਦੇ ਚੁੱਕੇ ਹਨ ।

 

View this post on Instagram

 

A post shared by Gippy Grewal (@gippygrewal)

Related Post