ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੋਈ ਨਾ ਕੋਈ ਵੀਡੀਓ ਸਾਂਝਾ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।
Image From Gurlej Akhtar ‘s Instagram
ਹੋਰ ਪੜ੍ਹੋ : ਦਲੇਰ ਮਹਿੰਦੀ ਕਰਕੇ ਨਹੀਂ ਹੋ ਰਿਹਾ ਮੀਕਾ ਸਿੰਘ ਦਾ ਵਿਆਹ, ਦੱਸੀ ਵੱਡੀ ਵਜ੍ਹਾ
Image From Gurlej Akhtar ‘s Instagram
ਜਿਸ ‘ਚ ਉਹ ਆਪਣੇ ਬੇਟੇ ਦਾਨਵੀਰ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਉਨ੍ਹਾਂ ਦਾ ਸਾਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ।
Image From Gurlej Akhtar ‘s Instagram
ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਅਤੇ ਭਰਾ ਸ਼ਹਿਨਾਜ਼ ਅਖਤਰ ਵੀ ਬਿਹਤਰੀਨ ਗਾਇਕ ਹਨ । ਇਸ ਤੋਂ ਇਲਾਵਾ ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ । ਕੁਲਵਿੰਦਰ ਕੈਲੀ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ।
View this post on Instagram