ਤਣਾਅ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕਾ

By  Shaminder October 26th 2020 06:01 PM

ਅੱਜ ਕੱਲ੍ਹ ਹਰ ਕਿਸੇ ਦੀ ਜ਼ਿੰਦਗੀ ‘ਚ ਤਣਾਅ ਨਾਲ ਭਰੀ ਹੋਈ ਹੈ । ਕੰਮ ਕਾਰ ਦੀ ਟੈਨਸ਼ਨ, ਕਦੇ ਵੱਧ ਭੱਜ ਦੌੜ ਦੇ ਦਰਮਿਆਨ ਮਨੁੱਖ ਸੁੱਖ ਦੇ ਪਲ ਭਾਲਦਾ ਹੈ । ਪਰ ਅੱਜ ਅਸੀਂ ਤੁਹਾਨੂੰ ਅਜਿਹੇ ਆਸਨ ਬਾਰੇ ਦੱਸਣ ਜਾ ਰਹੇ ਹਾਂ ।

tanav tanav

ਜਿਸ ਨੂੰ ਅਪਣਾ ਕੇ ਤੁਸੀਂ ਤਣਾਅ ਤੋਂ ਮੁਕਤੀ ਪਾ ਸਕਦੇ ਹੋ,ਜੀ ਹਾਂ ਤੁਸੀਂ ਸ਼ਵਾਸਨ ਅਪਣਾ ਕੇ ਕਾਫੀ ਹੱਦ ਤੱਕ ਤਣਾਅ ਤੋਂ ਮੁਕਤੀ ਪਾ ਸਕਦੇ ਹੋ ।

ShavAsan ShavAsan

ਹੋਰ ਪੜ੍ਹੋ : ਇਹ ਕੰਮ ਕਰਕੇ ਤੁਸੀਂ ਖੁਦ ਨੂੰ ਤਣਾਅ ਤੋਂ ਰੱਖ ਸਕਦੇ ਹੋ ਦੂਰ

tanav tanav

ਸ਼ਵਾਸਨ ਦਾ ਸਹੀ ਤਰੀਕਾ

1. ਯੋਗਾ ਮੈਟ 'ਤੇ ਆਪਣੀ ਪਿੱਠ ਭਰ ਲੇਟੋ। ਜੇ ਤੁਸੀਂ ਇਕ ਗਰੁੱਪ 'ਚ ਅਜਿਹਾ ਕਰ ਰਹੇ ਹੋ ਤਾਂ ਆਪਣੇ ਆਸ ਪਾਸ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।

2. ਸ਼ਵਾਸਨ 'ਚ ਹੋਣ ਵੇਲੇ ਕਿਸੇ ਸਿਰਹਾਣੇ ਜਾਂ ਕਿਸੇ ਵੀ ਅਰਾਮਦਾਇਕ ਚੀਜ਼ ਦਾ ਸਹਾਰਾ ਨਾ ਲਓ।

3. ਅੱਖਾਂ ਬੰਦ ਕਰੋ, ਦੋਵਾਂ ਲੱਤਾਂ ਨੂੰ ਵੱਖਰਾ ਕਰੋ।

4. ਪੂਰੀ ਤਰ੍ਹਾਂ ਰਿਲੈਕਸ ਹੋਣ ਤੋਂ ਬਾਅਦ, ਇਹ ਯਾਦ ਰੱਖੋ ਕਿ ਤੁਹਾਡੇ ਪੈਰਾਂ ਦੇ ਦੋਵੇਂ ਅੰਗੂਠੇ ਸਾਈਡ ਵੱਲ ਝੁਕੇ ਹੋਏ ਹੋਣ।

5. ਤੁਹਾਡੇ ਹੱਥ ਸਰੀਰ ਨਾਲ ਕੁਝ ਦੂਰੀ 'ਤੇ ਹਨ, ਹਥੇਲੀਆਂ ਨੂੰ ਉੱਪਰ ਵੱਲ ਖੁੱਲ੍ਹਾ ਰੱਖੋ।

6. ਦੋਵਾਂ ਪੈਰਾਂ ਵਿਚਕਾਰ ਘੱਟੋ ਘੱਟ 1 ਫੁੱਟ ਦੀ ਦੂਰੀ ਰੱਖੋ।

7. ਸਾਹ ਹੌਲੀ ਪਰ ਡੂੰਘਾ ਲਵੋ। ਹੁਣ ਆਪਣੇ ਸਾਹ ਦਾ ਪੂਰਾ ਧਿਆਨ ਦਵੋ।

ਫਾਇਦੇ 

ਸ਼ਵਾਸਨ ਤੁਹਾਡੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਸਰੀਰ ਦੀ ਥਕਾਵਟ ਨੂੰ ਦੂਰ ਕਰਦਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਤਣਾਅ ਅਤੇ ਦਿਲ ਦੀ ਬਿਮਾਰੀ ਆਦਿ 'ਚ ਇਹ ਯੋਗ ਲਾਭਦਾਇਕ ਹੈ। ਸ਼ਵਾਸਨ ਨਾ ਸਿਰਫ ਸਰੀਰ ਨੂੰ ਆਰਾਮ ਦਿੰਦਾ ਹੈ ਬਲਕਿ ਇਸ ਨੂੰ ਮੈਡੀਟੇਸ਼ਨ ਦੀ ਅਵਸਥਾ 'ਚ ਲੈ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਯਾਦਦਾਸ਼ਤ, ਇਕਾਗਰਤਾ ਸ਼ਕਤੀ ਵੀ ਵੱਧਦੀ ਹੈ। ਜੇ ਤੁਸੀਂ ਬਹੁਤ ਥੱਕੇ ਹੋਏ ਹੋ, ਤਾਂ ਸ਼ਾਵਸਨ ਊਰਜਾ ਪ੍ਰਾਪਤ ਕਰਨ ਦਾ ਸਭ ਤੋਂ ਸੁਰੱਖਿਅਤ ਅਤੇ ਤੇਜ਼ ਢੰਗ ਹੈ।

 

Related Post