ਗਾਇਕ ਜ਼ੋਰਾ ਰੰਧਾਵਾ ਦਾ ਨਵਾਂ ਗਾਣਾ ‘ਠੋਕੋ ਤਾਲੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਪਸੰਦ

By  Rupinder Kaler October 9th 2019 04:37 PM

ਗਾਇਕ ਜ਼ੋਰਾ ਰੰਧਾਵਾ ਦੇ ਨਵੇਂ ਗਾਣਾ ਰਿਲੀਜ਼ ਹੋ ਗਿਆ ਹੈ । ‘ਠੋਕੋ ਤਾਲੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕੁਝ ਘੰਟੇ ਪਹਿਲਾ ਰਿਲੀਜ਼ ਹੋਏ ਇਸ ਗਾਣੇ ਦੇ ਯੂ-ਟਿਊਬ ਤੇ ਵੀਵਰਜ਼ ਹਜ਼ਾਰਾਂ ਵਿੱਚ ਹੋ ਗਏ ਹਨ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜ਼ੋਰਾ ਰੰਧਾਵਾ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਮਿਊਜ਼ਿਕ Dr Zeus ਨੇ ਦਿੱਤਾ ਹੈ ਜਦੋਂ ਕਿ ਇਸ ਦੇ ਬੋਲ ਬੱਲੀ ਜੇਠੇਵਾਲ ਨੇ ਲਿਖੇ ਹਨ ।

https://www.instagram.com/p/B3ZEoznhY88/

ਗਾਣੇ ਦਾ ਵੀਡੀਓ ਅਸ਼ੀਸ਼ ਰਾਏ ਨੇ ਤਿਆਰ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ੋਰਾ ਨੇ ਕਾਫੀ ਇੰਤਜ਼ਾਰ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਕੋਈ ਨਵਾਂ ਗਾਣਾ ਦਿੱਤਾ ਹੈ ।ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣਿਆਂ ਤੇ ਹਰ ਕੋਈ ਥਿਰਕਣ ਲਈ ਮਜ਼ਬੂਰ ਹੋ ਜਾਂਦਾ ਹੈ ।

Related Post