ਟਾਈਗਰ ਸ਼ਰਾਫ਼ ਨੇ ਆਪਣੇ ਡਾਂਸ ਨਾਲ ਇਕ ਵਾਰ ਫਿਰ ਲਗਾਈ ਅੱਗ, ਵੀਡੀਓ ਦੇਖ ਉੱਡ ਜਾਣਗੇ ਹੋਸ਼

By  Gourav Kochhar May 4th 2018 01:10 PM -- Updated: May 5th 2018 06:41 AM

ਟਾਈਗਰ ਸ਼ਰੌਫ ਦੀ ਆਉਣ ਵਾਲੀ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ਨੂੰ ਲੈ ਕੇ ਪਹਿਲਾਂ ਹੀ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ‘ਚ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਹੋਈ ਹੈ। ਕੁਝ ਟਾਈਮ ਪਹਿਲਾਂ ਫ਼ਿਲਮ ਦੇ ਕਈ ਪੋਸਟਰ ਸਾਹਮਣੇ ਆਏ ਸੀ। ਇਸ ਤੋਂ ਬਾਅਦ ਫ਼ਿਲਮ ਦੀਆਂ ਕਈ ਤਸਵੀਰਾਂ ਵੀ ਵਾਈਰਲ ਹੋਈਆਂ ਜਿਨ੍ਹਾਂ ਨੇ ਫ਼ਿਲਮ ਨੂੰ ਦੇਖਣ ਦਾ ਉਤਸ਼ਾਹ ਵਧਾ ਦਿੱਤਾ ਹੈ। ਲੋਕਾਂ ‘ਚ ਫ਼ਿਲਮ ਦੀ ਐਕਸਾਈਟਮੈਂਟ ਹੋਰ ਵਧਾਉਣ ਲਈ ਫ਼ਿਲਮ ਦੇ ਪ੍ਰੋਡਿਉਸਰ ਕਰਨ ਜੌਹਰ ਨੇ ਇਸ ਫ਼ਿਲਮ ਦੇ ਪ੍ਰਮੋਸ਼ਨ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਟਾਈਗਰ ਸ਼ਰੌਫ Tiger Shroff ਦੇ ਜ਼ਬਰਦਸਤ ਡਾਂਸ ਮੂਵਸ ਦੇਖਣ ਨੂੰ ਮਿਲ ਰਹੇ ਹਨ। ਇਸ ਵੀਡੀਓ ਦੇ ਆਖਰ ‘ਚ ਟਾਈਗਰ ਨੇ ਆਪਣੇ ਡਾਂਸ ਨਾਲ ਜ਼ਮੀਨ ‘ਤੇ ‘ਸਟੂਡੈਂਟ ਆਫ ਦ ਈਅਰ-2’ ਲਿਖਿਆ ਗਿਆ ਹੈ।

Tiger Shroff

ਇਸ ਵੀਡੀਓ ਨੂੰ ਟਾਈਗਰ ਨੇ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਟਾਈਗਰ ਨੇ ਲਿਖਿਆ ਹੈ ਕਿ, ‘ਮੈਂ ਕਦੇ ਚੰਗਾ ਆਰਟਿਸਟ ਜਾਂ ਪੇਂਟਰ ਨਹੀਂ ਰਿਹਾ ਪਰ ਮੈਨੂੰ ਇਸ ‘ਤੇ ਫ਼ਕਰ ਹੈ’। ਤੁਸੀਂ ਵੀ ਟਾਈਗਰ Tiger Shroff ਦੀ ਸ਼ੇਅਰ ਕੀਤੀ ਵੀਡੀਓ ਦੇਖ ਸਕਦੇ ਹੋ।

Was never really a great artist/painter...but im pretty proud of this one ? #thanksbro for allowing me to express myself and working your magic again! @shariquealy

A post shared by Tiger Shroff (@tigerjackieshroff) on May 3, 2018 at 7:57am PDT

ਫ਼ਿਲਮ ਸਟੂਡੈਂਟ ਆਫ਼ ਦ ਈਯਰ 2 ਚ ਦਿਖਣਗੇ ਟਾਈਗਰ ਸ਼ਰਾਫ਼

ਸੰਨ 2012 ਵਿਚ ਰਿਲੀਜ਼ ਹੋਈ ਫ਼ਿਲਮ "ਸਟੂਡੈਂਟ ਆਫ਼ ਦ ਈਯਰ" ਦਾ ਦੁੱਜਾ ਭਾਗ ਆ ਰਿਹਾ ਹੈ | ਅੱਜ ਇਸ ਫ਼ਿਲਮ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ | ਫ਼ਿਲਮ ਦੇ ਪੋਸਟਰ ਵਿਚ ਵਰੁਣ ਧਵਨ ਅਤੇ ਸਿਧਾਰਤ ਮਲਹੋਤਰਾ ਦੂਰ ਦੂਰ ਤਕ ਨਜ਼ਰ ਨਹੀਂ ਆ ਰਹੇ ਨੇ | ਕਰਨ ਜੌਹਰ ਦੀ ਧਰਮਾਂ ਪ੍ਰੋਡਕਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿਚ ਹੀਰੋਪੰਤੀ ਤੋਂ ਹਿੱਟ ਹੋਇਆ ਅਦਾਕਾਰ "ਟਾਈਗਰ ਸ਼ਰਾਫ਼ ( Tiger Shroff )" ਲੀਡ ਰੋਲ ਕਰਦੇ ਨਜ਼ਰ ਆ ਰਹੇ ਹਨ |

Tiger Shroff

ਸਭ ਤੋਂ ਵਡੀ ਗੱਲ ਇਹ ਹੈ ਕਿ ਦੀ ਅਦਾਕਾਰਾ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ | ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿਚ ਟਾਈਗਰ ਸ਼ਰਾਫ਼ Tiger Shroff ਦੀ ਗਰਲਫ੍ਰੈਂਡ ਦਿਸ਼ਾ ਪਟਾਨੀ ਨੂੰ ਵੇਖਿਆ ਜਾ ਸਕਦਾ ਹੈ ਜਾਂ ਫਿਰ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਆਨਿਆ ਪਾਂਡੇ ਵੀ ਇਸ ਫ਼ਿਲਮ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰ ਸਕਦੀ ਹੈ | ਤੁਹਾਡੀ ਜਾਣਕਾਰੀ ਲਈ ਦਸ ਦਈਏ ਕਿ 2012 ਵਿਚ ਆਈ ਫ਼ਿਲਮ ਸਟੂਡੈਂਟ ਆਫ਼ ਦ ਈਯਰ ਨੂੰ ਕਰਨ ਜੌਹਰ ਨੇ ਡਾਇਰੈਕਟ ਕੀਤਾ ਸੀ | ਫ਼ਿਲਮ ਵਿਚ ਵਰੁਣ ਧਵਨ (Varun Dhawan), ਸਿਧਾਰਤ ਮਲਹੋਤਰਾ ਅਤੇ ਆਲੀਆ ਭੱਟ ਨੇ ਬਾਖੂਬ ਭੂਮਿਕਾ ਨਿਭਾਈ ਸੀ | ਸਟੂਡੈਂਟ ਆਫ਼ ਦ ਈਯਰ 2 (Student Of The Year 2) ਨੂੰ ਪੁਨੀਤ ਮਲਹੋਤਰਾ ਡਾਇਰੈਕਟ ਕਰਨਗੇ ਜਿਨ੍ਹਾਂ ਨੇ ਇਸਤੋਂ ਪਹਿਲਾਂ "ਆਈ ਹੇਟ ਲਵ ਸਟੋਰੀ" ਅਤੇ "ਗੋਰੀ ਤੇਰੇ ਪਿਆਰ ਮੈਂ" ਜਿਹੀਆਂ ਫ਼ਿਲਮਾਂ ਨੂੰ ਡਾਇਰੈਕਟ ਕਿੱਤਾ ਸੀ |

Related Post