ਇੱਕ ਹੋਰ ਟਿੱਕ ਟੌਕ ਸਟਾਰ ਨੇ ਕੀਤੀ ਖੁਦਕੁਸ਼ੀ, ਪਿਛਲੇ ਕੁਝ ਦਿਨਾਂ ਤੋਂ ਸੀ ਡਿਪਰੈਸ਼ਨ ਦੀ ਸ਼ਿਕਾਰ

By  Rupinder Kaler July 7th 2020 05:35 PM

ਡਿਪਰੈਸ਼ਨ ਦੀ ਵਜ੍ਹਾ ਕਰਕੇ ਇੱਕ ਹੋਰ ਟਿਕ ਟੌਕ ਸਟਾਰ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ ਹੈ । ਕੁਝ ਦਿਨ ਪਹਿਲਾਂ ਸਿਆ ਕੱਕੜ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਹੁਣ ਖ਼ਬਰ ਆ ਰਹੀ ਹੈ ਕਿ ਸੰਧਿਆ ਚੌਹਾਨ ਨੇ ਵੀ ਖੁਦਕੁਸ਼ੀ ਕਰ ਲਈ ਹੈ । ਸੰਧਿਆ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਉਸ ਦੀ ਉਮਰ ਸਿਰਫ 18 ਸਾਲ ਸੀ । ਸੰਧਿਆ ਦੇ ਕੋਲ ਕੋਈ ਵੀ ਸੁਸਾਇਟ ਨੇਟ ਨਹੀਂ ਮਿਲਿਆ ਫਿਲਹਾਲ ਪੁਲਿਸ ਵੱਖ ਵੱਖ ਪੱਖਾਂ ਤੇ ਜਾਂਚ ਕਰ ਰਹੀ ਹੈ ।

ਮੰਨਿਆ ਜਾ ਰਿਹਾ ਹੈ ਕਿ ਸੰਧਿਆ ਵੀ ਕੱਕੜ ਵਾਂਗ ਡਿਪਰੈਸ਼ਨ ਦਾ ਸ਼ਿਕਾਰ ਸੀ । ਉਹ ਪਿਛਲੇ 2-3 ਮਹੀਨਿਆਂ ਤੋਂ ਡਿਪਰੈਸ਼ਨ ਦੀ ਸ਼ਿਕਾਰ ਸੀ । ਖ਼ਬਰਾਂ ਮੁਤਾਬਿਕ ਸੰਧਿਆ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਉਸ ਦੇ ਭਰਾ ਨੇ ਦੇਖਿਆ ਸੀ । ਇਸ ਤੋਂ ਬਾਅਦ ਇਸ ਦੀ ਸੂਚਨਾ ਪੂਰੇ ਪਰਿਵਾਰ ਨੂੰ ਦਿੱਤੀ ਗਈ । ਸੰਧਿਆ ਦੇ ਫੋਨ ਤੋਂ ਪੁਲਿਸ ਨੂੰ ਕੁਝ ਸਬੂਤ ਵੀ ਮਿਲੇ ਹਨ ।

Related Post