ਸੋਸ਼ਲ ਮੀਡੀਆ ਨੇ ਚਮਕਾਈ ਇਸ ਕੁੜੀ ਦੀ ਕਿਸਮਤ, ਲੋਕ ਕਹਿਣ ਲੱਗੇ ਮਧੂ ਬਾਲਾ, ਲੱਖਾਂ ’ਚ ਬਣੇ ਫਾਲੋਵਰ

By  Rupinder Kaler October 22nd 2019 12:43 PM

ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਕਦੋਂ ਕਿਸ ਦੀ ਕਿਸਮਤ ਚਮਕ ਜਾਵੇ ਤੇ ਉਹ ਰਾਤੋ ਰਾਤ ਸਟਾਰ ਬਣ ਜਾਵੇ, ਇਹ ਕੋਈ ਨਹੀਂ ਜਾਣਦਾ । ਗੱਲ ਕਰਦੇ ਹਾਂ ਮਸ਼ਹੂਰ ਅਦਾਕਾਰਾ ਮਧੂ ਬਾਲਾ ਦੀ ਜਿਸ ਦੀ ਖੂਬਸੂਰਤੀ ਦਾ ਹਰ ਕੋਈ ਕਾਇਲ ਸੀ । ਪਰ ਏਨੀਂ ਦਿਨੀਂ ਟਿੱਕ ਟੋਕ ਦੀ ਮਧੂ ਬਾਲਾ ਸਭ ਦੇ ਹੋਸ਼ ਉਡਾ ਰਹੀ ਹੈ । ਦਰਅਸਲ ਸੋਸ਼ਲ ਮੀਡੀਆ ਤੇ ਇੱਕ ਟੀਵੀ ਅਦਾਕਾਰਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/B31pchojjw8/

ਇਸ ਵੀਡੀਓ ਨੂੰ ਦੇਖਕੇ ਲੋਕ ਇਸ ਅਦਾਕਾਰਾ ਦੀ ਤੁਲਨਾ ਮਧੂ ਬਾਲਾ ਨਾਲ ਕਰ ਰਹੇ ਹਨ । ਪ੍ਰਿਯੰਕਾ ਕਡਵਾਲ ਦੇ ਨਾਂਅ ਨਾਲ ਜਾਣੀ ਜਾਂਦੀ ਇਹ ਅਦਾਕਾਰਾ ਉਤਰਾਖੰਡ ਦੀ ਰਹਿਣ ਵਾਲੀ ਹੈ । ਪ੍ਰਿਯੰਕਾ ਹੁਣ ਤੱਕ ਪਵਿੱਤਰ ਰਿਸ਼ਤਾ ਸਮੇਤ ਕਈ ਟੀਵੀ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੀ ਹੈ । ਪਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।

ਇਹਨਾਂ ਵੀਡੀਓ ਵਿੱਚ ਉਹ ਮਧੂ ਬਾਲਾ ਦੀਆਂ ਫ਼ਿਲਮਾਂ ਦੇ ਗਾਣੇ ਗਾ ਰਹੀ ਹੈ । ਪ੍ਰਿਯੰਕਾ ਵਡਿੀਓ ਵਿੱਚ ਬਹੁਤ ਹੱਦ ਤੱਕ ਮਧੂ ਬਾਲਾ ਵਰਗੀ ਹੀ ਦਿਖਾਈ ਦੇ ਰਹੀ ਹੈ ।

https://www.instagram.com/p/B3Wi1y-jdfA/?utm_source=ig_embed&utm_campaign=embed_video_watch_again

ਉਹਨਾਂ ਦੀ ਮੁਸਕਾਨ ਵੀ ਬਹੁਤ ਹੱਦ ਤੱਕ ਮਧੂ ਨਾਲ ਮਿਲਦੀ ਹੈ । ਇਹਨਾਂ ਵੀਡੀਓ ਨੂੰ ਦੇਖ ਕੇ ਲੋਕ ਲਗਤਾਰ ਕਮੈਂਟ ਤੇ ਸ਼ੇਅਰ ਕਰ ਰਹੇ ਹਨ । ਇਹਨਾਂ ਵੀਡੀਓ ਕਰਕੇ ਪ੍ਰਿਯੰਕਾ ਸੋਸ਼ਲ ਮੀਡੀਆ ਦੀ ਸਟਾਰ ਬਣ ਗਈ ਹੈ ।

https://www.instagram.com/p/B233ZKyjNlp/?utm_source=ig_embed&utm_campaign=dlfix

https://twitter.com/priyankakandwal/status/1181922914536284160

https://twitter.com/priyankakandwal/status/1181862734100480000

Related Post