ਟਿੱਕ-ਟੌਕ ’ਤੇ ਕਰਿਸ਼ਮਾ ਕਪੂਰ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕੁਦਰਤ ਦਾ ਕਰਿਸ਼ਮਾ

By  Rupinder Kaler June 2nd 2020 01:07 PM

ਤੁਸੀਂ ਬਹੁਤ ਸਾਰੇ ਅਦਾਕਾਰਾਂ ਦੇ ਹਮਸ਼ਕਲ ਦੇਖੇ ਹੋਣਗੇ, ਪਰ ਹਾਲ ਹੀ ਵਿੱਚ ਕਰਿਸ਼ਮਾ ਕਪੂਰ ਦੀ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਕੇ ਤੁਹਾਡੀਆਂ ਅੱਖਾ ਨੂੰ ਯਕੀਨ ਨਹੀਂ ਹੋਵੇਗਾ । ਦਰਅਸਲ ਟਿੱਕ ਟੌਕ ਦੀ ਇਸ ਕਰਿਸ਼ਮਾ ਕਪੂਰ ਦਾ ਨਾਂਅ ਹਿਨਾ ਹੈ । ਹਿਨਾ ਕਰਿਸ਼ਮਾ ਕਪੂਰ ਵਾਂਗ ਦਿਖਾਈ ਦਿੰਦੀ ਹੈ । ਹਿਨਾ ਦੇ ਟਿੱਕ ਟੌਕ ਤੇ 2.4 ਮਿਲੀਅਨ ਫਾਲੋਵਰ ਹਨ । ਹਿਨਾ ਕਰਿਸ਼ਮਾ ਦੇ ਡਾਈਲੌਗ ਵੀਡੀਓ ਵੀ ਬਣਾਉਂਦੀ ਹੈ ।

https://www.instagram.com/p/CAGzFJRjNiP/?utm_source=ig_embed

ਹਿਨਾ ਦੀਆਂ ਵੀਡੀਓ ਤੇ ਉਸ ਦੇ ਫਾਲੋਵਰ ਬਹੁਤ ਕਮੈਂਟ ਕਰਦੇ ਹਨ । ਕਈ ਤਾਂ ਉਸ ਨੂੰ ਕਰਿਸ਼ਮਾ ਹੀ ਬੁਲਾਉਂਦੇ ਹਨ । ਕਰਿਸ਼ਮਾ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ਵਿੱਚ ਉਹਨਾਂ ਨੂੰ ਵੈੱਬ ਸੀਰੀਜ਼ ਵਿੱਚ ਦੇਖਿਆ ਗਿਆ ਹੈ । ਪਤੀ ਤੋਂ ਵੱਖ ਹੋ ਕੇ ਉਹ ਆਪਣੇ ਬੱਚਿਆ ਨਾਲ ਹੀ ਸਮਾਂ ਗੁਜ਼ਾਰ ਰਹੀ ਹੈ ।

https://www.instagram.com/p/CAv8VQ9A2EH/?utm_source=ig_embed

https://www.instagram.com/p/CAurqsMjtqa/?utm_source=ig_embed

 

Related Post