ਟਿਕਟੌਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

By  Shaminder July 2nd 2020 05:21 PM

ਟਿਕਟੌਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮ ਆਰਿਫ ਮੁਹੰਮਦ ਨੂੰ ਗ੍ਰਿਫਤਾਰ ਕਰ ਲਿਆ ਹੈ ।ਦੱਸ ਦਈਏ ਕਿ ਸ਼ਿਵਾਨੀ ਨਾਂਅ ਦੀ ਇਹ ਟਿਕਟੌਕ ਸਟਾਰ ਸੋਨੀਪਤ ਦੀ ਰਹਿਣ ਵਾਲੀ ਸੀ ਅਤੇ ਮੁਲਜ਼ਮ ਉਸ ਨੂੰ ਪਸੰਦ ਕਰਦਾ ਸੀ । ਮ੍ਰਿਤਕਾ ਦੇ ਪਿਤਾ ਮੁਤਾਬਿਕ ਮੁਲਜ਼ਮ ਉਨ੍ਹਾਂ ਦੀ ਲੜਕੀ ਨੂੰ ਅਕਸਰ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਉਨ੍ਹਾਂ ਨੇ ਆਪਣਾ ਘਰ ਵੀ ਬਦਲ ਲਿਆ ਸੀ ।

https://www.instagram.com/p/CCBjJMKjmqB/

ਦੱਸ ਦਈਏ ਕਿ ਸ਼ਿਵਾਨੀ ਦੀ ਲਾਸ਼ ਬੈੱਡ ਬਾਕਸ ਚੋਂ ਬਰਾਮਦ ਹੋਈ ਸੀ । ਮ੍ਰਿਤਕਾ ਟਿਕਟੌਕ ਬਨਾਉਣ ਦੇ ਨਾਲ ਨਾਲ ਬਿਊੇਟੀ ਸੈਲੂਨ ਵੀ ਚਲਾਉਂਦੀ ਸੀ ।ਮੀਡੀਆ ਰਿਪੋਰਟਾਂ ਮੁਤਾਬਕ ਸ਼ਿਵਾਨੀ ਦੀ ਗਰਦਨ ‘ਤੇ ਗਲਾ ਘੁੱਟਣ ਦੇ ਨਿਸ਼ਾਨ ਪਾਏ ਗਏ ਸਨ ।

Shivani Murder 55555 Shivani Murder 55555

ਉਸਦੀ ਲਾਸ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਬਿਜਨੇਸ ਪਾਟਨਰ ਨੇ ਵੇਖੀ ਸੀ । ਦੱਸਿਆ ਜਾ ਰਿਹਾ ਹੈ ਕਿ ਸੋਨੀਪਤ ਦੇ ਕੁੰਡਲੀ ‘ਚ ਟੀਡੀਆਈ ਸਿਟੀ ‘ਚ 20 ਸਾਲਾਂ ਦੀ ਸ਼ਿਵਾਨੀ ਆਪਣਾ ਸੈਲੂਨ ਚਲਾਉਂਦੀ ਸੀ । ਮੁਲਜ਼ਮ ਉਸ ਨੂੰ ਪਸੰਦ ਕਰਦਾ ਸੀ ਅਤੇ ਉਸ ਨੂੰ ਪ੍ਰਪੋਜ ਵੀ ਕੀਤਾ ਸੀ ਜਿਸ ਨੂੰ ਕਿ ਕੁੜੀ ਨੇ ਠੁਕਰਾ ਦਿੱਤਾ ਸੀ ।

Related Post