ਨਮਰ ਗਿੱਲ ਦੀ ਆਵਾਜ਼ 'ਚ ਰਿਲੀਜ਼ ਹੋਇਆ ਨਵਾਂ ਗੀਤ 'ਤਿਲਕਣਬਾਜ਼ੀ'

By  Shaminder September 12th 2019 03:33 PM

ਨਮਰ ਗਿਲ ਦੀ ਆਵਾਜ਼ 'ਚ ਗੀਤ 'ਤਿਲਕਣਬਾਜ਼ੀ' ਰਿਲੀਜ਼ ਹੋ ਚੁੱਕਿਆ ਹੈ ।ਗੀਤ ਦੇ ਬੋਲ ਸਹਿਬਾਜ਼ ਵੱਲੋਂ ਲਿਖੇ ਗਏ ਨੇ । ਜਦੋਂਕਿ ਮਿਉਜ਼ਿਕ ਦਿੱਤਾ ਹੈ ਆਕਾਸ਼ ਨੇ,ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾਗਿਆ ਹੈ ।ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ 'ਚ ਨਮਰ ਗਿੱਲ ਨੇ ਇੱਕ ਪਿਆਰ ਕਰਨ ਵਾਲੇ ਜੋੜੇ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।

ਪਰ ਇਸ ਪਿਆਰ 'ਚ ਨਵਾਂ ਮੋੜ ਉਦੋਂ ਆਉਂਦਾ ਹੈ ਜਦੋਂ ਮੁੰਡਾ ਆਪਣੇ ਪਿਆਰ ਨੂੰ ਭੁਲਾ ਕੇ ਵਿਦੇਸ਼ ਤਂੋ ਵਾਪਸ ਪਰਤਦਾ ਹੈ।ਕਿਉਂਕਿ ਉਸ ਨਾਲ ਇੱਕ ਕੁੜੀ ਆਉਦੀ ਹੈ ,ਜਿਸ ਨਾਲ ਉਸ ਦਾ ਵਿਆਹ ਹੋਇਆ ਹੁੰਦਾ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

Related Post