ਕਿਸਾਨਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੱਸ ਨਿੱਝਰ ਨੇ 'ਜੱਟ ਸਿਰ ਕਰਜ਼ਾ' ਗੀਤ 'ਚ 

By  Shaminder April 3rd 2019 04:11 PM

ਜੱਟ ਸਿਰ ਕਰਜ਼ਾ ਜੱਸ ਨਿੱਝਰ ਦਾ ਗਾਇਆ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਗੀਤ ਕਾਫੀ ਮਕਬੂਲ ਵੀ ਹੋ ਰਿਹਾ ਹੈ । ਇਸ ਗੀਤ 'ਚ ਪੰਜਾਬ ਦੀ ਕਿਰਸਾਨੀ ਅਤੇ ਕਰਜ਼ ਦੀ ਗੱਲ ਕੀਤੀ ਗਈ ਹੈ,ਜਿਸ ਨੂੰ ਬਹੁਤ ਹੀ ਵਧੀਆ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ ।

ਹੋਰ ਵੇਖੋ :ਕਿਸਾਨਾਂ ਦੇ ਦਰਦ ਨੂੰ ਰਵਿੰਦਰ ਗਰੇਵਾਲ ਨੇ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡਿਓ

https://www.youtube.com/watch?v=9vIXpEyUVKI

ਇਸ ਗੀਤ 'ਚ ਕਿਸਾਨਾਂ ਨੂੰ ਬਹੁਤ ਹੀ ਪਿਆਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫਾਲਤੂ ਦੀ ਵਿਖਾਵੇ ਬਾਜ਼ੀ ਦੇ ਚੱਕਰ 'ਚ ਕਿਸਾਨ ਆਪਣੇ ਸਿਰ ਕਰਜ਼ ਚੜਾ ਲੈਂਦੇ ਨੇ ,ਪਰ ਇਸ ਤਰ੍ਹਾਂ ਦੇ ਵਿਖਾਵੇ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਨੇ ।

ਜਿੰਨੀ ਖੁਬਸੂਰਤ ਅਵਾਜ਼ 'ਚ ਜੱਸ ਨਿੱਝਰ ਨੇ ਇਸ ਗੀਤ ਨੂੰ ਲਿਖਿਆ ਹੈ ਓਨੇ ਹੀ ਇਸ ਗੀਤ ਦੇ ਬੋਲ ਪਿਆਰੇ ਲਿਖੇ ਨੇ ਸਾਬ ਪਨਗੋਟਾ ਨੇ । ਬਹੁਤ ਹੀ ਵਧੀਆ ਸੁਨੇਹਾ ਇਸ ਗੀਤ ਦੇ ਜ਼ਰੀਏ ਦਿੱਤਾ ਗਿਆ ਹੈ ।

Related Post