ਇੱਕ ਹੋਰ ਪੰਜਾਬੀ ਗਾਇਕ ਦੀ ਹੋਈ ਬਾਲੀਵੁੱਡ ਵਿਚ ਸ਼ੁਰੂਆਤ, ਸੁਣ ਗੀਤ ਪਾਉਂਗੇ ਭੰਗੜੇ

By  Gourav Kochhar March 22nd 2018 11:27 AM

ਬਾਲੀਵੁੱਡ ਵਿਚ ਜੇਕਰ ਪੰਜਾਬੀ ਗਾਇਕਾਂ ਦੀ ਗੱਲ ਕਿੱਤੀ ਜਾਵੇ ਤਾਂ ਸੱਭ ਤੋਂ ਉਪਰ ਨਾਮ ਦਲੇਰ ਮਹਿੰਦੀ ਦਾ ਆਉਂਦਾ ਹੈ | ਜਿਨ੍ਹਾਂ ਨੇ ਬਾਲੀਵੁੱਡ ਵਿਚ ਆਪਣੇ ਸੁਰੀਲੇ ਗੀਤਾਂ ਨਾਲ ਪੰਜਾਬੀਆਂ ਦਾ ਮਾਨ ਵਧਾਇਆ ਹੈ | ਤੇ ਹੁਣ ਉਨ੍ਹਾਂ ਦੇ ਹੀ ਨਕਸ਼ੇ ਕਦਮਾਂ ਉੱਤੇ ਚੱਲ ਰਹੇ ਇੱਕ ਹੋਰ ਪੰਜਾਬੀ ਗਾਇਕ ਦਾ ਨਾਮ ਅਗੇ ਆਇਆ ਹੈ ਤੇ ਉਹ ਨਾਮ ਹੈ ਦਿਲਬਾਗ਼ ਸਿੰਘ ਦਾ |

https://www.youtube.com/watch?v=AWlQU7uc2Rg

ਜੀ ਹਾਂ ਕਲ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫ਼ਿਲਮ "ਸ਼ਾਦੀ ਤੇਰੀ ਬਜਾਏਂਗੇ ਹਮ ਬੈਂਡ" ਦਾ ਟਾਈਟਲ ਗੀਤ ਗਾਉਣ ਵਾਲੇ ਗਾਇਕ ਦਿਲਬਾਗ ਸਿੰਘ ਦੀ ਗੁੱਡੀ ਅੱਜ ਕਲ ਪੂਰੀ ਚੜਾਈ ਤੇ ਹੈ | ਇਹ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ ਕਿ ਕਿਸੀ ਨਵੇਂ ਗਾਇਕ ਦੇ ਗੀਤ ਨੂੰ ਲੋਕਾਂ ਵਲੋਂ ਇਨ੍ਹਾਂ ਜਿਆਦਾ ਪਿਆਰ ਮਿਲੇ | ਦਿਲਬਾਗ਼ ਸਿੰਘ Dilbagh Singh ਦੇ ਗਾਏ ਇਸ ਗੀਤ ਨੂੰ ਜਾਰੀ ਹੋਏ ਅਜੇ ੨ ਕੁ ਦਿਨ ਹੀ ਹੋਏ ਹਨ ਅਤੇ ਇਸ ਗੀਤ ਨੂੰ 10 ਲੱਖ ਤੋਂ ਵੀ ਵੱਧ ਲੋਕ ਵੇਖ ਚੁੱਕੇ ਹਨ | ਗੀਤ ਨਾਲ ਦਿਲਬਾਗ ਸਿੰਘ ਵਿਆਹ ਨਾ ਕਰਨ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ | ਜੇ ਤੁਸੀਂ ਅਜੇ ਤੱਕ ਨਹੀਂ ਸੁਣਿਆ ਇਹ ਗੀਤ ਤਾਂ ਹੁਣੇ ਥੱਲੇ ਦਿੱਤੀ ਵੀਡੀਓ ਦੇਖੋ, ਇਹ ਸਾਡਾ ਵਾਇਦਾ ਹੈ ਕਿ ਗੀਤ ਸੁਨ ਕੇ ਤੁਹਾਡਾ ਮੰਨ ਵੀ ਭੰਗੜੇ ਪਾਉਣ ਲਈ ਮਜਬੂਰ ਹੋ ਜਾਵੇਗਾ |

Related Post