ਸੰਜੇ ਦੱਤ ਨੇ ਇਸ ਪੰਜਾਬੀ ਕੁੜੀ ਲਈ ਟੌਪ ਦੀ ਹੀਰੋਇਨ ਨੂੰ ਦਿੱਤਾ ਸੀ ਪਿਆਰ ’ਚ ਧੋਖਾ …!

By  Rupinder Kaler March 12th 2020 11:34 AM -- Updated: March 12th 2020 11:59 AM

ਕਿਮੀ ਕਾਟਕਰ ਕਦੇ ਬਾਲੀਵੁੱਡ ਦੀ ਟਾਪ ਦੀ ਹੀਰੋਇਨ ਹੁੰਦੀ ਸੀ । ਉਹਨਾਂ ਨੂੰ ਜੁੰਮਾ ਚੁੰਮਾ ਗਰਲ ਵੀ ਕਿਹਾ ਜਾਂਦਾ ਸੀ । ਕਿਮੀ ਨੂੰ ‘ਹਮ’ ਫ਼ਿਲਮ ਦੇ ਇਸ ਗਾਣੇ ਨਾਲ ਹੀ ਇਹ ਪਹਿਚਾਣ ਮਿਲੀ ਸੀ । ਕਿਮੀ ਨੇ 80 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ ਤੇ ਦੇਖਦੇ ਹੀ ਦੇਖਦੇ ਉਹ ਹਿੱਟ ਹੀਰੋਇਨ ਬਣ ਗਈ । ਕਿਮੀ ਨੇ ਇਸ ਦੌਰ ਵਿੱਚ ਲੱਗਪਗ ਹਰ ਵੱਡੇ ਹੀਰੋ ਨਾਲ ਕੰਮ ਕੀਤਾ । ਪਰ ਇਸ ਦੇ ਨਾਲ ਹੀ ਉਹ ਸੰਜੇ ਦੱਤ ਨਾਲ ਅਫੇਅਰ ਕਰਕੇ ਵੀ ਸੁਰਖੀਆਂ ਵਿੱਚ ਰਹੀ ।

ਕਿਮੀ ਨੇ ਸੰਜੇ ਦੇ ਨਾਲ ਸਿਰਫਿਰਾ, ਖ਼ੂਨ ਕਾ ਕਰਜ਼ ਤੇ ਤੇਜਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਇਹਨਾਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਇਸ ਜੋੜੀ ਦਾ ਪਿਆਰ ਪਰਵਾਨ ਚੜਿਆ ਤੇ ਕਿਮੀ ਦੇ ਪਰਿਵਾਰ ਨੇ ਵੀ ਇਸ ਪਿਆਰ ਨੂੰ ਮਨਜ਼ੂਰੀ ਦੇ ਦਿੱਤੀ ਸੀ । ਜਿਸ ਕਰਕੇ ਸੰਜੇ ਅਕਸਰ ਕਿਮੀ ਦੇ ਘਰ ਦਿਖਾਈ ਦੇਣ ਲੱਗੇ । ਦੋਹਾਂ ਦਾ ਰਿਸ਼ਤਾ ਹਰ ਦਿਨ ਗੂੜ੍ਹਾ ਹੁੰਦਾ ਗਿਆ ।

ਕਿਮੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੀਰੀਅਸ ਸੀ ਪਰ ਇੱਕ ਫ਼ਿਲਮ ਦੇ ਮਹੂਰਤ ਤੇ ਸੰਜੇ ਦੀ ਨਜ਼ਰ ਰਿਚਾ ਸ਼ਰਮਾ ਤੇ ਪੈ ਗਈ ।ਰਿਚਾ ਅਮਰੀਕਾ ਦੀ ਰਹਿਣ ਵਾਲੀ ਸੀ ਤੇ ਉਸ ਨੂੰ ਬਾਲੀਵੁੱਡ ਵਿੱਚ ਲਾਂਚ ਦੇਵ ਆਨੰਦ ਨੇ ਕੀਤਾ ਸੀ । ਪਹਿਲੀ ਨਜ਼ਰ ਵਿੱਚ ਸੰਜੇ ਰਿਚਾ ਤੇ ਫਿਦਾ ਹੋ ਗਏ, ਤੇ ਉਹਨਾਂ ਨੇ ਜੁਗਾੜ ਲਗਾਕੇ ਰਿਚਾ ਦਾ ਨੰਬਰ ਕਿਸੇ ਤੋਂ ਲੈ ਲਿਆ ।

ਸੰਜੇ ਰਿਚਾ ਨੂੰ ਅਕਸਰ ਡੇਟ ਤੇ ਜਾਣ ਲਈ ਕਹਿੰਦੇ ਸਨ ਪਰ ਰਿਚਾ ਮਨਾ ਕਰ ਦਿੰਦੀ ਸੀ । ਪਰ ਇੱਕ ਦਿਨ ਰਿਚਾ ਨੇ ਸੰਜੇ ਦੀ ਗੱਲ ਮੰਨ ਲਈ ਤੇ ਦੋਹਾਂ ਦਾ ਰੋਮਾਂਸ ਸ਼ੁਰੂ ਹੋ ਗਿਆ । ਰਿਚਾ ਸੰਜੇ ਨੂੰ ਏਨੀਂ ਪਸੰਦ ਆਈ ਕਿ 1987 ਵਿੱਚ ਇਸ ਜੋੜੀ ਨੇ ਵਿਆਹ ਕਰ ਲਿਆ । ਇਸ ਤਰ੍ਹਾਂ ਸੰਜੇ ਨੇ ਰਿਚਾ ਲਈ ਕਿਮੀ ਨੂੰ ਧੋਖਾ ਦਿੱਤਾ ।

Related Post