ਅੱਜ ਹੈ ਅਦਾਕਾਰ ਰਜਨੀਕਾਂਤ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ਵਿੱਚ ਐਂਟਰੀ

By  Rupinder Kaler December 12th 2020 06:05 PM

ਅਦਾਕਾਰ ਰਜਨੀਕਾਂਤ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 12 ਦਸੰਬਰ 1950 ਨੂੰ ਬੈਂਗਲੁਰੂ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ। ਰਜਨੀਕਾਂਤ ਦਾ ਜਨਮ ਇਕ ਗਰੀਬ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮੋਜੀ ਰਾਓ ਗਾਇਕਵਾੜ ਸੀ ਤੇ ਉਹ ਪੇਸ਼ੇ ਤੋਂ ਇਕ ਹੌਲਦਾਰ ਸੀ। ਚਾਰ ਭੈਣ-ਭਰਾਵਾਂ 'ਚੋਂ ਰਜਨੀਕਾਂਤ ਸਭ ਤੋਂ ਛੋਟੇ ਸੀ।

ਹੋਰ ਪੜ੍ਹੋ :

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਭਾਬੀ ਨੂੰ ਵੈਡਿੰਗ ਐਨੀਵਰਸਿਰੀ ‘ਤੇ ਦਿੱਤੀ ਵਧਾਈ

ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲੀ ਅਦਾਕਾਰਾ ਨੂੰ ਆਇਆ ਅਧਰੰਗ ਦਾ ਅਟੈਕ

rajinikanth

ਮਾਂ ਜੀਜਾਬਾਈ ਦੀ ਮੌਤ ਹੋ ਗਈ ਤੇ ਪਰਿਵਾਰ ਬਿਖਰ ਗਿਆ ਸੀ। ਘਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ। ਕਾਫੀ ਸਮੇਂ ਤੋਂ ਬਾਅਦ ਉਹ ਬੀਟੀਐੱਸ 'ਚ ਬੱਸ ਕੰਡਕਟਰ ਬਣੇ।ਰਜਨੀਕਾਂਤ ਨੇ ਬੇਸ਼ੱਕ ਵੱਖ-ਵੱਖ ਕਈ ਕੰਮ ਕੀਤੇ ਹੋਣ ਪਰ ਉਨ੍ਹਾਂ ਦੇ ਦਿਲ 'ਚ ਹਮੇਸ਼ਾ ਹੀ ਇਕ ਅਦਾਕਾਰ ਬਣਨ ਦੀ ਚਾਹਤ ਰਹੀ।

rajinikanth

ਇਸ ਦੀ ਵਜ੍ਹਾ ਕਾਰਨ ਹੀ ਉਨ੍ਹਾਂ ਨੇ 1973 'ਚ ਮਦਰਾਸ ਫਿਲਮ ਸੰਸਥਾ 'ਚ ਦਾਖਲਾ ਲਿਆ ਤੇ ਐਕਟਿੰਗ 'ਚ ਡਿਪਲੋਮਾ ਕੀਤਾ। ਰਜਨੀਕਾਂਤ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੰਨੜ ਨਾਟਕਾਂ ਨਾਲ ਕੀਤੀ ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ਅਪੂਰਵਾ ਰਾਗਨਗਾਲ’ ਸੀ। ਇਸ ਫਿਲਮ 'ਚ ਕਮਲ ਹਸਨ ਵੀ ਨਜ਼ਰ ਆਏ ਸੀ।

rajinikanth

ਇਸ ਨਾਲ ਹੀ ਰਜਨੀਕਾਂਤ ਨੇ ਸਾਊਥ ਫਿਲਮਾਂ 'ਚ ਆਪਣੀ ਧਾਕ ਜਮਾਉਣ ਤੋਂ ਬਾਅਦ ਬਾਲੀਵੁੱਡ 'ਚ ਐਂਟਰੀ ਮਾਰੀ। ਉਨ੍ਹਾਂ ਨੇ 80 ਦੇ ਦਹਾਕੇ 'ਚ ਫਿਲਮ ਅੰਧਾ ਕਾਨੂੰਨ ਤੋਂ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਹਿੰਦੀ ਭਾਸ਼ੀ ਫੈਨਜ਼ ਦੇ ਦਿਲਾਂ 'ਚ ਵੀ ਵਸ ਗਏ।

Related Post