ਅੱਜ ਹੈ ਗੱਗੂ ਗਿੱਲ ਦਾ ਜਨਮ ਦਿਨ, ਇਸ ਵਾਰ ਇਸ ਵਜ੍ਹਾ ਕਰਕੇ ਨਹੀਂ ਮਨਾਉਣਗੇ ਜਨਮ ਦਿਨ

By  Rupinder Kaler January 14th 2021 02:15 PM

ਪੰਜਾਬੀ ਅਦਾਕਾਰ ਗੱਗੂ ਗਿੱਲ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਪਰ ਇਸ ਵਾਰ ਗੱਗੂ ਗਿੱਲ ਆਪਣਾ ਜਨਮ ਦਿਨ ਨਹੀਂ ਮਨਾ ਰਹੇ । ਜਿਸ ਦੀ ਵਜ੍ਹਾ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਦੱਸੀ ਹੈ ।

ਉਹਨਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਪਿਆਰੇ ਦੋਸਤੋ, ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ,ਪਰ ਕਿਸਾਨ- ਮਜ਼ਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦੀ ਸੈਲੇਬ੍ਰੇਸ਼ਨ ਨਹੀਂ ਕਰ ਰਿਹਾ..... ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ...! ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ....’ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ ਵਿੱਚ ਉਹਨਾਂ ਕਿਸਾਨਾਂ ਏਕਜਤਾ ਦਾ ਝੰਡਾ ਫੜਿਆ ਹੋਇਆ ਹੈ ।

Guggu Gill

ਹੋਰ ਪੜ੍ਹੋ :

ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸੁਨੰਦਾ ਸ਼ਰਮਾ ਦੇ ਨਵੇਂ ਗਾਣੇ ਦਾ ਟੀਜ਼ਰ

ਬੀਬੀ ਜਗੀਰ ਕੌਰ ਤੇ ਗਾਇਕ ਦਿਲਜੀਤ ਦੋਸਾਂਝ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ, ‘ਦ ਸਿੱਖ ਗਰੁੱਪ’ ਵੱਚੋਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ

guggu gill

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਲੀਵੁੱਡ ਵਿੱਚ ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ।ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਖਾਸ ਕਰਕੇ ਉਹਨਾਂ ਦੇ ਡਾਈਲੌਗ ਬੋਲਣ ਦੇ ਅੰਦਾਜ਼ ਦਾ । ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13 ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ ।

ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ । ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22 ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ ।

Related Post