ਜੈਜ਼ੀ ਬੀ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

By  Shaminder April 1st 2022 12:03 PM

ਜੈਜ਼ੀ ਬੀ (Jazzy B) ਦਾ ਅੱਜ ਜਨਮਦਿਨ (Birthday)  ਹੈ । ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਜੈਜ਼ੀ ਬੀ ਬਹੁਤ ਛੋਟੀ ਹੀ ਉਮਰ ‘ਚ ਵੈਨਕੁਵਰ ਚਲੇ ਗਏ ਸਨ ।ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਉਨ੍ਹਾਂ ਦਾ ਮੋਹ ਬਰਕਰਾਰ ਰਿਹਾ ਅਤੇ ਉਨ੍ਹਾਂ ਦਾ ਰੁਝਾਨ ਗਾਇਕੀ ਵੱਲ ਵਧਿਆ । ਉਨ੍ਹਾਂ ਦਾ ਅਸਲ ਨਾਂਅ ਜਸਵਿੰਦਰ ਸਿੰਘ ਬੈਂਸ ਹੈ । ਹਰਦੀਪ ਕੌਰ ਦੇ ਨਾਲ ਜੈਜ਼ੀ ਬੀ ਦਾ ਵਿਆਹ ਹੋਇਆ ਹੈ ਅਤੇ ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਬੇਟਾ ਅਤੇ ਇੱਕ ਬੇਟੀ ਹਨ । ਉਨ੍ਹਾਂ ਦਾ ਜਨਮ 1 ਅਪ੍ਰੈਲ 1975 ਨੂੰ ਦੁਰਗਾਪੁਰ ਪਿੰਡ ‘ਚ ਹੋਇਆ ਸੀ ।

jazzy b

ਹੋਰ ਪੜ੍ਹੋ : ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਨੂੰ ਗਾਇਕ ਜੈਜ਼ੀ ਬੀ ਨੇ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡੀਓ

ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਬੀ ਨੇ ੧੯੯੩ ਵਿੱਚ ਪਹਿਲੀ ਕੈਸੇਟ ਕੱਢੀ ਸੀ ਘੁੱਗੀਆਂ ਦਾ ਜੋੜਾ । ਇਸ ਕੈਸੇਟ ਨੂੰ ਲੋਕਾਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਕੈਸੇਟ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟ ਕੱਢੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਜੱਟ ਦਾ ਫਲੈਗ’, ਮਿਸ ਕਰਦਾ, ਦਿਲ ਲੁੱਟਿਆ, ਵਨ ਮਿਲੀਅਨ, ਜਵਾਨੀ, ਵਰਗੇ ਕਈ ਸੁਪਰ ਹਿੱਟ ਗੀਤ ਤੋਂ ਇਲਾਵਾ ਧਾਰਮਿਕ ਗੀਤ ਵੀ ਦੇ ਚੁੱਕੇ ਨੇ ।

jazzy b ,,,

ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਗੀਤ ਗਾ ਚੁੱਕੇ ਨੇ । ਕੁਲਦੀਪ ਮਾਣਕ ਨੂੰ ਉਹ ਆਪਣਾ ਗੁਰੂ ਮੰਨਦਾ ਹੈ । ਉਹ ਅਕਸਰ ਹੀ ਆਪਣੇ ਉਸਤਾਦ ਲਈ ਭਾਵੁਕ ਪੋਸਟਾਂ ਪਾ ਕੇ ਯਾਦ ਕਰਦੇ ਰਹਿੰਦੇ ਨੇ ।ਜੈਜ਼ੀ ਬੀ ਭੰਗੜਾ ਕਿੰਗ ਦੇ ਨਾਮ ਨਾਲ ਮਸ਼ਹੂਰ ਹਨ । ਉਹ ਹੁਣ ਤੱਕ ਕਈ ਗੀਤ ਕੱਢ ਚੁੱਕੇ ਹਨ ਅਤੇ ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਹੈ । ਜੈਜ਼ੀ ਬੀ ਗਾਇਕੀ ਦੇ ਨਾਲ ਨਾਲ ਆਪਣੀ ਫਿੱਟਨੈਸ ਨੂੰ ਲੈ ਕੇ ਵੀ ਬਹੁਤ ਜਾਗਰੂਕ ਹਨ ਅਤੇ ਜਿੰਮ ‘ਚ ਜਾਣ ਦੇ ਲਈ ਸਵੇਰੇ ੪ ਵਜੇ ਦੇ ਕਰੀਬ ਉੱਠ ਜਾਂਦੇ ਹਨ ।

 

View this post on Instagram

 

A post shared by Jazzy B (@jazzyb)

Related Post