ਜੌਰਡਨ ਸੰਧੂ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਜਿਹੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ

By  Shaminder January 21st 2023 06:15 PM

ਗਾਇਕ ਅਤੇ ਅਦਾਕਾਰ ਜੌਰਡਨ ਸੰਧੂ (Jordan Sandhu) ਦੀ ਅੱਜ ਪਹਿਲੀ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਆਪਣੀ ਵਾਈਫ ਦੇ ਲਈ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ‘ਮੇਰੀਏ ਸਰਦਾਰਨੀਏ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ।

singer jordan sandhu image

ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਐਡਗੁਲੀ ਦੇ ਨਾਲ ਕੀਤੀ ਖ਼ਾਸ ਗੱਲਬਾਤ, ਜਾਣੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ

ਹੈਪੀ ਫਸਟ ਮੈਰਿਜ ਐਨੀਵਰਸਰੀ’ । ਇਸ ਪੋਸਟ ਨੂੰ ਜਿਉਂ ਹੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਦੱਸ ਦਈਏ ਕਿ ਅੱਜ ਦੇ ਹੀ ਦਿਨ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

jordan sandhu's first lohri

ਹੋਰ ਪੜ੍ਹੋ : ਜੈਨੀ ਜੌਹਲ ਅਤੇ ਅਰਜਨ ਢਿੱਲੋਂ ਵਿਵਾਦ ‘ਤੇ ਸ਼ਿਪਰਾ ਗੋਇਲ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਨਫਰਤ ਨਹੀਂ, ਪਿਆਰ…’

ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ ।

Jordan Sandhu With Wife Image Source : Instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਕਈ ਗੀਤ ਸ਼ਾਮਿਲ ਹਨ, ਪਰ ਉਨ੍ਹਾਂ ਨੂੰ ਪਛਾਣ ਮਿਲੀ ਸੀ ‘ਅੱਜ ਜਸ਼ਨ ਮਨਾਏ ਜਾਣਗੇ, ਤੇਰਾ ਸੋਹਣੀਏ ਬਰਥਡੇ ਆ’ । ਇਸ ਗੀਤ ਦੇ ਨਾਲ ਹੀ ਉਨ੍ਹਾਂ ਦੀ ਇੰਡਸਟਰੀ ‘ਚ ਪਛਾਣ ਬਣੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ।

 

View this post on Instagram

 

A post shared by Jordan Sandhu (@jordansandhu)

Related Post