ਕਰਤਾਰ ਚੀਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਮਿਲਿਆ ਯੂਨੀਕ ਗਿਫ਼ਟ

By  Shaminder December 15th 2021 01:33 PM -- Updated: December 15th 2021 02:06 PM

ਕਰਤਾਰ ਚੀਮਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ (Birthday) ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕਰਤਾਰ ਚੀਮਾ (Kartar Cheema)  ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕਈ ਵੀਡੀਓ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਉਹ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਕਰਤਾਰ ਚੀਮਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਦਿਖਾ ਰਹੇ ਨੇ ਕਿ ਕਿਸੇ ਨੇ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦਾ ਤੋਹਫ਼ਾ ਭੇਂਟ ਕੀਤਾ ਹੈ । ਦਰਅਸਲ ਕਰਤਾਰ ਚੀਮਾ ਨੂੰ ਕਿਸੇ ਨੇ ਚਾਂਦੀ ਦੀ ਡੱਬੀ ਗਿਫਟ ਕੀਤੀ ਹੈ ਅਤੇ ਅਦਾਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਨੂੰ ਕਿਸ ਕੰਮ ਦੇ ਲਈ ਇਸਤੇਮਾਲ ਕਰਨ ।

Kartar cheema .. image From instagram

ਹੋਰ ਪੜ੍ਹੋ  : ਫ਼ਿਲਮ ‘ਕੁਛ ਕੁਛ ਹੋਤਾ ਹੈ’ ਦੀ ਅੰਜਲੀ ਹੁਣ ਦਿਖਦੀ ਹੈ ਇਸ ਤਰ੍ਹਾਂ, ਤਸਵੀਰਾਂ ਹੋਈਆਂ ਵਾਇਰਲ

ਕਰਤਾਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਰਤਾਰ ਚੀਮਾ ਨੇ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁਕੇ ਹਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁਕੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਨੈਗਟਿਵ ਕਿਰਦਾਰ ਹੋਣ, ਰੋਮਾਂਟਿਕ ਜਾਂ ਫਿਰ ਕੌਮਿਕ ਹੋਣ । ਸਾਰੇ ਕਿਰਦਾਰਾਂ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ ।

kartar cheema childhood picture image From instagram

ਅੱਜ ਅਸੀਂ ਤੁਹਾਨੂੰ ਕਰਤਾਰ ਚੀਮਾ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਇੱਕ ਰਾਜ਼ ਬਾਰੇ ਦੱਸਾਂਗੇ । ਦਰਅਸਲ ਕੁਝ ਸਮਾਂ ਪਹਿਲਾਂ ਕਰਤਾਰ ਚੀਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਦੱਸਦੇ ਨਜ਼ਰ ਆ ਰਹੇ ਸਨ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਫਲੈਟ ਖਰੀਦਿਆ ਸੀ ।

 

View this post on Instagram

 

A post shared by Kartar Cheema (@kartarcheema1)

ਜਿਸ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ਦਾ ਮਾਰਕ ਵੀ ਲਿਆ ਗਿਆ,ਪਰ ਜਦੋਂ ਉਨ੍ਹਾਂ ਨੇ ਅੰਗੂਠਾ ਲਗਾਇਆ ਤਾਂ ਉਨ੍ਹਾਂ ਨੂੰ ਇੰਝ ਲੱਗਿਆ ਕਿ ਪੈਸੇ ਦੇ ਕੇ ਵੀ ਇਹ ਫਲੈਟ ਉਨ੍ਹਾਂ ਦਾ ਨਹੀਂ ਹੋਇਆ ਕਿਉਂਕਿ ਇਸ ਲਈ ਉਨ੍ਹਾਂ ਨੂੰ ਅੰਗੂਠਾ ਲਗਾਉਣਾ ਪਿਆ ਅਤੇ ਤਹਿਸੀਲਦਾਰ ਦੇ ਦਫ਼ਤਰ 'ਚ  ਉਹ ਅੰਗੂਠੇ 'ਤੇ ਲੱਗੇ ਨਿਸ਼ਾਨ ਨੂੰ ਮਿਟਾਉਣ ਲੱਗ ਪਏ । ਕਰਤਾਰ ਚੀਮਾ ਦੀਆਂ ਫ਼ਿਲਮਾਂ ਸਿਕੰਦਰ, ਸਿਕੰਦਰ-2, ਮਿੱਟੀ ਨਾ ਫਰੋਲ ਜੋਗੀਆ ਸਣੇ ਕਈ ਫ਼ਿਲਮਾਂ ਅਜਿਹੀਆਂ ਹਨ । ਜਿਨ੍ਹਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Related Post