ਕੁਲਦੀਪ ਮਾਣਕ ਦੀ ਅੱਜ ਹੈ ਬਰਸੀ, ਜੈਜ਼ੀ ਬੀ ਨੇ ਆਪਣੇ ਉਸਤਾਦ ਨੂੰ ਯਾਦ ਕਰਦੇ ਹੋਏ ਵੀਡੀਓ ਕੀਤੀ ਸਾਂਝੀ

By  Shaminder November 30th 2021 03:52 PM

ਕੁਲਦੀਪ ਮਾਣਕ (Kuldeep Manak) ਦੀ ਅੱਜ ਬਰਸੀ (Death Anniversary) ਹੈ । ਇਸ ਮੌਕੇ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਵੀਡੀਓ ਸਾਂਝੇ ਕੀਤੇ ਹਨ ।ਜਿਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੁਲਦੀਪ ਮਾਣਕ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕੀਤਾ ਹੈ । ਜੈਜ਼ੀ ਬੀ ਨੇ ਕੁਲਦੀਪ ਮਾਣਕ ਤੋਂ ਗਾਇਕੀ ਦੇ ਗੁਰ ਸਿੱਖੇ ਸਨ ।ਇਸੇ ਲਈ ਉਹ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ । ਜੈਜ਼ੀ ਬੀ ਅਕਸਰ ਆਪਣੇ ਉਸਤਾਦ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

singer yudvir manak shared unseen image of jazzy b and kuldeep manak

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਤਸਵੀਰ ਸਾਂਝੀ ਕਰਦੇ ਹੋਏ ਰਾਣਾ ਰਣਬੀਰ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ

ਕੁਲਦੀਪ ਮਾਣਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ‘ਚ ਕਲੀਆਂ ਦੇ ਬਾਦਸ਼ਾਹ ਦੇ ਨਾਂਅ ਨਾਲ ਮਸ਼ਹੂਰ ਸਨ । ਉਨ੍ਹਾਂ ਦੇ ਵੱਲੋਂ ਗਾਈਆਂ ਕਲੀਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।

ਇਸ ਮਹਾਨ ਗਾਇਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15ਨਵੰਬਰ 1951 ਨੂੰ ਹੋਇਆ ਸੀ ।

Kuldeep_Manak

ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ । ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ । ਕੁਝ ਸਾਲ ਸੰਘਰਸ਼ ਕਰਨ ਤੋਂ ਬਾਅਦ ਕੁਲਦੀਪ ਮਾਣਕ ਬਠਿੰਡਾ ਨੂੰ ਛੱਡ ਗਾਇਕਾਂ ਦੇ ਗੜ੍ਹ ਲੁਧਿਆਣਾ ਪਹੁੰਚ ਗਏ ।

 

View this post on Instagram

 

A post shared by Jazzy B (@jazzyb)

ਇੱਥੇ ਪਹੁੰਚ ਕੇ ਉਹਨਾਂ ਨੇ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ । ਕੁਲਦੀਪ ਮਾਣਕ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ 1968 ਵਿੱਚ  ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਰਿਕਾਰਡ ਕਰਵਾਇਆ ਸੀ । ਇਹ ਗੀਤ ਏਨੇ ਕੁ ਹਿੱਟ ਹੋਏ ਕਿ ਹਰ ਪਾਸੇ ਮਾਣਕ ਮਾਣਕ ਹੋਣ ਲੱਗ ਗਈ ।ਜੈਜ਼ੀ ਬੀ ਸ਼ਾਗਿਰਦ ਹੋਣ ਦਾ ਫਰਜ਼ ਨਿਭਾ ਰਹੇ ਹਨ ਅਤੇ ਬੀਤੇ ਕਈ ਸਾਲਾਂ ਤੋਂ ਉਹ ਕੁਲਦੀਪ ਮਾਣਕ ਦੇ ਬੇਟੇ ਦਾ ਇਲਾਜ ਵੀ ਕਰਵਾ ਰਹੇ ਹਨ । ਜੋ ਕਿ ਕਈ ਸਾਲਾਂ ਤੋਂ ਬੀਮਾਰ ਚੱਲ ਰਿਹਾ ਹੈ ।

 

Related Post