ਅੱਜ ਹੈ ਕੌਮੀ ਡਾਕਟਰ ਦਿਹਾੜਾ : ਜਾਣੋਂ ਇਸ ਦਾ ਇਤਿਹਾਸ ਕਿਉਂ ਮਨਾਇਆ ਜਾਂਦਾ ਹੈ ਡਾਕਟਰ ਦਿਹਾੜਾ

By  Rupinder Kaler July 1st 2021 12:03 PM

ਹਰ ਸਾਲ ਇੱਕ ਜੁਲਾਈ ਨੂੰ ਕੌਮੀ ਡਾਕਟਰ ਦਿਹਾੜਾ ਮਨਾਇਆ ਜਾਂਦਾ ਹੈ । ਡਾਕਟਰ ਨੂੰ ਧਰਤੀ ਦਾ ਰੱਬ ਮੰਨਿਆ ਜਾਂਦਾ ਹੈ ਕਿਉਂਕਿ ਉਹ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਹੈ । ਭਾਰਤ ਵਿੱਚ ਇੱਕ ਜੁਲਾਈ ਨੂੰ Dr. Bidhan Chandra Rai ਦੇ ਜਨਮ ਦਿਨ ਦੇ ਰੂਪ ਵਿੱਚ ਵੀ ਡਾਕਟਰ ਡੇਅ ਮਨਾਇਆ ਜਾਂਦਾ ਹੈ । ਕੇਂਦਰ ਸਰਕਾਰ ਨੇ 1991 ਵਿੱਚ ਕੌਮੀ ਡਾਕਟਰ ਦਿਹਾੜਾ ਮਨਾਉਣ ਦੀ ਸ਼ੁਰੂਆਤ ਕੀਤੀ ਸੀ । ਦੇਸ਼ ਦੇ ਮਹਾਨ ਡਾਕਟਰ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ Dr. Bidhan Chandra Rai ਨੂੰ ਸਨਮਾਣ ਦੇਣ ਲਈ ਡਾਕਟਰ ਦਿਹਾੜਾ ਮਨਾਇਆ ਜਾਂਦਾ ਹੈ ।

ਹੋਰ ਪੜ੍ਹੋ :

ਖਾਲਸਾ ਏਡ ਕਰਜ਼ ‘ਚ ਡੁੱਬੇ ਕਿਸਾਨ ਦੀ ਮਦਦ ਲਈ ਅੱਗੇ ਆਈ, ਨਵੇਂ ਮਕਾਨ ਦੀ ਕਰਵਾਈ ਜਾ ਰਹੀ ਉਸਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਦਾ ਜਨਮ ਦਿਨ ਤੇ ਬਰਸੀ 1 ਜੁਲਾਈ ਨੂੰ ਹੀ ਹੁੰਦੇ ਹਨ । ਇਸ ਦਿਨ ਡਾਕਟਰਾਂ ਦੇ ਮਹੱਤਵ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ । Dr. Bidhan Chandra Rai ਦਾ ਜਨਮ 1 ਜੁਲਾਈ 1882 ਨੂੰ ਬਿਹਾਰ ਦੇ ਪਟਨਾ ਵਿੱਚ ਹੋਇਆ ਸੀ । ਉਹ ਆਪਣੇ ਵਿਦਿਆਰਥੀ ਜੀਵਨ ਵਿੱਚ ਬਹੁਤ ਹੁਸ਼ਿਆਰ ਵਿਦਿਆਰਥੀ ਸਨ ਇਸੇ ਲਈ ਉਹਨਾਂ ਨੇ ਆਪਣੀ ਹੋਰ ਵਿਦਿਆਰਥੀਆਂ ਦੇ ਮੁਕਾਬਲੇ ਛੇਤੀ ਪੂਰੀ ਕਰ ਲਈ ਸੀ ।

Dr. Bidhan Chandra Rai  ਡਾਕਟਰ ਹੋਣ ਦੇ ਨਾਲ ਨਾਲ ਸਮਾਜ ਸੇਵੀ ਅੰਦੋਲਨਕਾਰੀ ਤੇ ਰਾਜ ਨੇਤਾ ਵੀ ਸਨ । ਉਹ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸਨ । Dr. Bidhan Chandra Rai ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਾਕਟਰ ਦੇ ਤੌਰ ਤੇ ਕੀਤੀ ਸੀ । ਉਹ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ ਸਨ । ਅਸਿਹਯੋਗ ਅੰਦੋਲਨ ਵਿੱਚ ਵੀ ਉਹਨਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਸੀ ।

ਸ਼ੁਰੂਆਤ ਵਿੱਚ ਉਹਨਾਂ ਨੂੰ ਮਹਾਤਮਾ ਗਾਂਧੀ ਤੇ ਨਹਿਰੂ ਦੇ ਡਾਕਟਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ । ਮਹਾਤਮਾ ਗਾਂਧੀ ਦੇ ਕਹਿਣ ਤੇ ਹੀ ਉਹਨਾਂ ਨੇ ਦੇਸ਼ ਦੀ ਸਿਆਸਤ ਵਿੱਚ ਕਦਮ ਰੱਖਿਆ ਸੀ । ਡਾਕਟਰ ਦਿਹਾੜਾ Dr. Bidhan Chandra Rai  ਦੇ ਜਨਮ ਦਿਨ ’ਤੇ ਮਨਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹਨਾਂ ਦੀ ਜੋ ਵੀ ਕਮਾਈ ਹੁੰਦੀ ਸੀ ਉਹ ਸਭ ਕੁਝ ਦਾਨ ਕਰ ਦਿੰਦੇ ਸਨ ।

Dr. Bidhan Chandra Rai ਇੱਕ ਰੋਲ ਮਾਡਲ ਸਨ । ਆਜ਼ਾਦੀ ਦੇ ਅੰਦੋਲਨ ਦੌਰਾਨ ਉਹ ਜ਼ਖਮੀਆਂ ਦਾ ਇਲਾਜ਼ ਕਰਦੇ ਸਨ । ਵਿਸ਼ਵ ਭਰ ਵਿੱਚ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਠੀਕ ਕਰਨ ਵਿੱਚ ਡਾਕਟਰ ਆਪਣਾ ਫਰਜ਼ ਨਿਭਾ ਰਹੇ ਹਨ ।

Related Post