ਸ਼ਹੀਦ ਭਗਤ ਸਿੰਘ ਦਾ ਅੱਜ ਹੈ ਜਨਮ ਦਿਹਾੜਾ, ਜਨਮ ਦਿਹਾੜੇ ‘ਤੇ ਪੰਜਾਬੀ ਸਿਤਾਰੇ ਵੀ ਕਰ ਰਹੇ ਯਾਦ

By  Shaminder September 28th 2020 11:07 AM

ਸ਼ਹੀਦ ਭਗਤ ਸਿੰਘ ਦਾ ਅੱਜ ਜਨਮ ਦਿਹਾੜਾ, ਹੈ । 28 ਸਤੰਬਰ 1907 ਨੂੰ ਪਾਕਿਸਤਾਨ ਦੇ ਲਾਇਲਪੁਰ ‘ਚ ਉਨ੍ਹਾਂ ਦਾ ਜਨਮ ਹੋਇਆ ਸੀ । ਅਪ੍ਰੈਲ 1919 ਨੂੰ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਦੇ ਜਲਿ੍ਹਆਂਵਾਲਾ ਬਾਗ ‘ਚ ਗਏ ਤਾਂ ਉੱਥੇ ਦੇ ਹੱਤਿਆਕਾਂਡ ਨੇ ਉਨ੍ਹਾਂ ‘ਚ ਕ੍ਰਾਂਤੀ ਦਾ ਬੀਜ ਪਾ ਦਿੱਤਾ ਸੀ ।

harjit harman

ਉਨ੍ਹਾਂ ਦਾ ਬਚਪਨ ਲਾਹੌਰ ‘ਚ ਬੀਤਿਆ ਅਤੇ ਪੜ੍ਹਨ ਲਿਖਣ ਦੇ ਸ਼ੌਕ ਕਾਰਨ ਯੂਰਪ ਦੇ ਵੱਖ ਵੱਖ ਦੇਸ਼ਾਂ ‘ਚ ਹੋਈ ਕ੍ਰਾਂਤੀ ਨਾਲ ਜਾਣ ਪਛਾਣ ਹੋਈ। ਜਦੋਂ ਥੋੜੇ ਵੱਡੇ ਹੋਏ ਤਾਂ ਉਦੋਂ ਹੀ ਉਨ੍ਹਾਂ ਦੇ ਦਿਲ ‘ਚ ਵਿਦਰੋਹ ਦੀ ਭਾਵਨਾ ਜਾਗਰੂਕ ਹੋ ਗਈ ।

ਹੋਰ ਪੜ੍ਹੋ: ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਰਜੀਤ ਹਰਮਨ, ਪਟਿਆਲਾ ‘ਚ ਕਿਸਾਨਾਂ ਵੱਲੋਂ ਲਾਏ ਧਰਨੇ ‘ਚ ਹੋਏ ਸ਼ਾਮਿਲ

Harbhajan Mann Harbhajan Mann

ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਨੇ ।

 

View this post on Instagram

 

Shaheed-e-Aazam Bhagat Singh ❤️ DeshPrem di masaal ??

A post shared by Gurdas Maan (@gurdasmaanjeeyo) on Sep 27, 2020 at 9:31pm PDT

ਗਾਇਕ ਹਰਜੀਤ ਹਰਮਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ ।

 

View this post on Instagram

 

ਮਾਂਵਾਂ ਪੁੱਤ ਜਨਮ ਦੀਆਂ, ਕੋਈ ਤੇਰੇ ਵਰਗਾ ਵਿਰਲਾ?? ਜਨਮ ਦਿਹਾੜੇ ਤੇ ਮਹਾਨ ਯੋਧੇ ਨੂੰ ਪ੍ਰਨਾਮ। #shaheedbhagatsingh #kisanmajdooriktazindabad

A post shared by Harbhajan Mann (@harbhajanmannofficial) on Sep 27, 2020 at 9:44pm PDT

ਇਸ ਦੇ ਨਾਲ ਹੀ ਗੁਰਦਾਸ ਮਾਨ ਅਤੇ ਹਰਭਜਨ ਮਾਨ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਹੈ ।

Related Post